ਮੈਚ ਦੌਰਾਨ ਵਿਰਾਟ ਕੋਹਲੀ ਨੂੰ ਮਿਲਣ ਪਹੁੰਚਿਆ ਉਸ ਦਾ ਫੈਨ (ਵੀਡੀਓ)

01/31/2020 8:25:58 PM

ਵੇਲਿੰਗਟਨ— ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਵੇਲਿੰਗਟਨ ਦੇ ਮੈਦਾਨ 'ਤੇ ਖੇਡੇ ਗਏ ਟੀ-20 ਸੀਰੀਜ਼ ਦੇ ਚੌਥੇ ਮੈਚ 'ਚ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ ਸੁਪਰ ਓਵਰ 'ਚ ਹਰਾ ਦਿੱਤਾ। ਇਸ ਮੈਚ ਦੇ ਦੌਰਾਨ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਪ੍ਰਸ਼ੰਸਕ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਮਿਲਣ ਦੇ ਲਈ ਮੈਦਾਨ 'ਚ ਮੈਚ ਦੌਰਾਨ ਆ ਗਿਆ।


ਦਰਅਸਲ ਨਿਊਜ਼ੀਲੈਂਡ ਦੀ ਪਾਰੀ ਦੇ ਦੌਰਾਨ ਜਦੋ ਵਿਰਾਟ ਫੀਲਡਿੰਗ ਕਰ ਰਿਹਾ ਸੀ ਤਾਂ ਉਸਦਾ ਇਕ ਫੈਨ ਦੌੜਦੇ ਹੋਏ ਮੈਦਾਨ 'ਚ ਉਸ ਨੂੰ ਮਿਲਣ ਦੇ ਲਈ ਆ ਗਿਆ। ਹਾਲਾਂਕਿ ਫੈਨ ਨੇ ਵਿਰਾਟ ਨੂੰ ਮਿਲਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਮਿਲ ਨਹੀਂ ਸਕਿਆ। ਕਿਉਂਕਿ ਮੈਚ ਚੱਲ ਰਿਹਾ ਸੀ ਜਿਸ ਵਜ੍ਹਾ ਕਾਰਨ ਵਿਰਾਟ ਉਸ ਫੈਨ ਤੋਂ ਦੂਰ ਦੌੜਦੇ ਦਿਖੇ, ਬਾਅਦ 'ਚ ਸੁਰੱਖਿਆ ਕਰਮਚਾਰੀਆਂ ਨੇ ਉਸ ਫੈਨ ਨੂੰ ਫੜ੍ਹ ਲਿਆ ਤੇ ਆਪਣੇ ਨਾਲ ਮੈਦਾਨ ਤੋਂ ਬਾਹਰ ਲੈ ਗਏ।

PunjabKesari
ਜ਼ਿਕਰਯੋਗ ਗੈ ਕਿ ਚੌਥੇ ਟੀ-20 ਮੈਚ 'ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ 166 ਦੌੜਾਂ ਦਾ ਟੀਚਾ ਦਿੱਤਾ। ਭਾਰਤ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਨਿਊਜ਼ੀਲੈਂਡ ਟੀਮ ਸਿਰਫ 165 ਦੌੜਾਂ ਹੀ ਬਣਾ ਸਕੀ ਤੇ ਮੈਚ ਟਾਈ ਹੋ ਗਿਆ। ਸੁਪਰ ਓਵਰ 'ਚ ਨਿਊਜ਼ੀਲੈਡੰ ਦੀ ਟੀਮ ਨੇ ਭਾਰਤ ਨੂੰ 14 ਦੌੜਾਂ ਦਾ ਟੀਚਾ ਦਿੱਤਾ, ਜਿਸ ਨੂੰ ਭਾਰਤ ਨੇ ਆਸਾਨੀ ਨਾਲ ਹਾਸਲ ਕਰ ਲਿਆ।


Gurdeep Singh

Content Editor

Related News