ਰਾਸ਼ਿਦ ਨੇ ਕਿਹਾ- ਮੇਰਾ ਧਿਆਨ ਵਿਕਟ ਹਾਸਲ ਕਰਨ ''ਤੇ ਨਹੀਂ ਬਲਕਿ ਇਸ ''ਤੇ ਸੀ
Wednesday, Oct 28, 2020 - 12:38 AM (IST)
ਦੁਬਈ- ਦਿੱਲੀ ਕੈਪੀਟਲਸ ਵਿਰੁੱਧ ਸ਼ਾਨਦਾਰ ਗੇਂਦਬਾਜ਼ੀ ਕਰਨ ਵਾਲੇ ਰਾਸ਼ਿਦ ਖਾਨ ਨੇ ਕਿਹਾ ਕਿ ਗੇਂਦ ਵਧੀਆ ਤਰ੍ਹਾ ਨਾਲ ਆ ਰਹੀ ਸੀ ਪਰ ਇਹ ਮੁਕਾਬਲਾ ਜਿੱਤਣਾ ਬਹੁਤ ਜ਼ਰੂਰੀ ਸੀ। ਵਿਕਟ ਨਾਲ ਬਹੁਤ ਮਦਦ ਮਿਲ ਰਹੀ ਸੀ। ਤੁਸੀਂ ਜਿੰਨੀ ਜ਼ਿਆਦਾ ਗੇਂਦ ਸਹੀ ਦਿਸ਼ਾ 'ਤੇ ਸੁੱਟਣ ਦੀ ਕੋਸ਼ਿਸ਼ ਕਰੋਗੇ, ਉਨੀ ਹੀ ਜ਼ਿਆਦਾ ਸ਼ਾਨਦਾਰ ਸਫਲਤਾ ਹਾਸਲ ਲੱਗੇਗੀ।
ਰਾਸ਼ਿਦ ਖਾਨ ਨੇ ਕਿਹਾ ਕਿ ਉਹ ਵਿਕਟ ਹਾਸਲ ਕਰਨ 'ਤੇ ਧਿਆਨ ਨਹੀਂ ਦੇ ਰਹੇ ਸੀ, ਮੈਂ ਸਿਰਫ ਗੇਂਦਾਂ ਨੂੰ ਡੌਟ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਇਸ ਨਾਲ ਮੈਨੂੰ ਵਿਕਟ ਹਾਸਲ ਕਰਨ 'ਚ ਮਦਦ ਮਿਲੀ। ਮੈਂ ਬਿਲਕੁਲ ਸਪੱਸ਼ਟ ਸੀ। ਮੈਂ ਸਕੋਰ ਬੋਰਡ ਵੱਲ ਨਹੀਂ ਦੇਖਿਆ ਨਾ ਹੀ ਇਹ ਦੇਖਿਆ ਕਿ ਕਿੰਨਾ ਸਕੋਰ ਹੈ ਕੀ ਟੀਚਾ ਹੈ।
ਮੈਂ ਹਮੇਸ਼ਾ ਇਹ ਸੋਚਦਾ ਹਾਂ ਕਿ ਮੈਨੂੰ ਠੀਕ ਟਿਕਾਣੇ 'ਤੇ ਗੇਂਦ ਸੁੱਟਣੀ ਚਾਹੀਦੀ ਹੈ। ਤੁਸੀਂ ਜਿੰਨੀ ਦੇਰ ਉਸ ਜਗ੍ਹਾ 'ਤੇ ਗੇਂਦਬਾਜ਼ੀ ਕਰੋਗੇ, ਤੁਸੀਂ ਉਨਾ ਹੀ ਬੱਲੇਬਾਜ਼ਾਂ ਨੂੰ ਤੰਗ ਕਰ ਸਕੋਗੇ। ਸਾਨੂੰ ਬੱਲੇਬਾਜ਼ ਦੇ ਦਿਮਾਗ ਦੇ ਨਾਲ ਖੇਡਣਾ ਹੁੰਦਾ ਹੈ। ਬੱਲੇਬਾਜ਼ ਨੂੰ ਦੇਖਦੇ ਰਹੋ ਅਤੇ ਆਪਣੀ ਗੇਂਦਬਾਜ਼ੀ ਨੂੰ ਠੀਕ ਟਿਕਾਣੇ 'ਤੇ ਸੁੱਟਦੇ ਰਹੋ।