ਰਾਸ਼ਿਦ ਨੇ ਦਿੱਲੀ ਗੋਲਫ ਕੋਰਸ ''ਚ ਖੇਡਣ ਲਈ ਕੀਤਾ ਸਮਝੌਤਾ

Friday, May 31, 2019 - 10:47 PM (IST)

ਰਾਸ਼ਿਦ ਨੇ ਦਿੱਲੀ ਗੋਲਫ ਕੋਰਸ ''ਚ ਖੇਡਣ ਲਈ ਕੀਤਾ ਸਮਝੌਤਾ

ਨਵੀਂ ਦਿੱਲੀ— ਭਾਰਤੀ ਗੋਲਫਰ ਰਾਸ਼ਿਦ ਖਾਨ ਨੇ ਸ਼ੁੱਕਰਵਾਰ ਨੂੰ ਦਿੱਲੀ ਗੋਲਫ ਕਲੱਬ ਕਮੇਟੀ ਦੇ ਮੈਂਬਰ ਅਮਿਤ ਲੂਥਰਾ ਨਾਲ ਮੁਲਾਕਾਤ ਕੀਤੀ ਤੇ ਇਸ ਪ੍ਰਤਿਸ਼ਿਠਤ ਕੋਰਸ 'ਤੇ ਖੇਡਣ ਦਾ ਅਧਿਕਾਰ ਹਾਸਲ ਕਰਨ ਦੇ ਲਈ ਸਮਝੌਤਾ ਕਰ ਇਕ ਚਿੱਠੀ ਦਿੱਤੀ। ਰਾਸ਼ਿਦ ਸਮੇਤ ਕਈ ਗੋਲਫਰਾਂ ਦੇ ਗਰੁੱਪ ਨੂੰ ਦਿੱਲੀ ਗੋਲਫ ਕਲੱਬ ਨੇ ਪਾਬੰਦੀ ਲਗਾ ਦਿੱਤਾ ਸੀ। ਰਾਸ਼ਿਦ ਨੇ ਕਿਹਾ ਕਿ ਉਹ ਅਦਾਲਤ 'ਚ ਦਰਜ ਕੀਤਾ ਗਿਆ ਮਾਮਲਾ, ਪੁਲਸ ਸ਼ਿਕਾਇਤ ਵਾਪਸ ਲੈਣ ਨੂੰ ਤਿਆਰ ਹੈ ਤੇ ਨਾਲ ਹੀ ਉਹ ਮੱਤਭੇਦਾਂ ਨੂੰ ਦੂਰ ਕਰਨ ਦੇ ਲਈ ਸੰਯੁਕਤ ਪ੍ਰੈਸ ਕਾਨਫਰੈਂਸ ਵੀ ਕਰਨਗੇ। ਰਾਸ਼ਿਦ ਨੇ ਕਿਹਾ ਮੈਂ ਆਪਣੇ ਗੋਲਫ 'ਤੇ ਧਿਆਨ ਰੱਖਣਾ ਚਾਹੁੰਦਾ ਹਾਂ ਤੇ ਲੜਾਈ 'ਚ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ। ਮੈਂ ਖੇਡਣ ਦਾ ਆਪਣਾ ਅਧਿਕਾਰ ਫਿਰ ਵਾਪਸ ਰੱਖਣਾ ਚਾਹੁੰਦਾ ਹਾਂ,ਜਿਸ ਕਾਰਨ ਮੈਂ ਮੁਆਫੀ ਮੰਗਣ ਨੂੰ ਤਿਆਰ ਹਾਂ ਤੇ ਸਮਝੌਤਾ ਕਰਾਂਗਾ। ਉਨ੍ਹਾਂ ਨੇ ਕਿਹਾ ਕਿ ਮੈਂ ਚਿੱਠੀ ਅਮਿਤ ਲੂਥਰਾ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਨੇ ਕੁਝ ਚੀਜ਼ਾਂ ਦਾ ਸੁਝਾਅ ਦਿੱਤਾ, ਜਿਨ੍ਹਾਂ ਨੂੰ ਅਸੀਂ ਸ਼ਾਮਲ ਕਰਾਂਗੇ ਤੇ ਫਿਰ ਕਮੇਟੀ ਦੇ ਪੱਖ 'ਚ ਇਸ 'ਤੇ ਦਰਸਖਤ ਕਰਾਂਗੇ।


author

Gurdeep Singh

Content Editor

Related News