ਰਾਸ਼ਿਦ ਖਾਨ ਦਾ ਇਕ ਹੋਰ ਧਮਾਕਾ, ਕਰੀਅਰ ਦੀ ਤੀਜੀ ਹੈਟ੍ਰਿਕ ਹਾਸਲ ਕਰ ਰਚਿਆ ਇਤਿਹਾਸ

01/08/2020 5:35:49 PM

ਐਡੀਲੇਡ : ਅਫਗਾਨਿਸਤਾਨ ਦੇ ਲੈਗ ਸਪਿਨਰ ਰਾਸ਼ਿਦ ਖਾਨ ਨੇ ਬੁੱਧਵਾਰ ਨੂੰ ਐਡੀਲੇਡ ਸਟ੍ਰਾਈਕਰਸ ਅਤੇ ਸਿਡਨੀ ਸਿਕਸਰਸ ਵਿਚਾਲੇ ਬਿੱਗ ਬੈਸ਼ ਲੀਗ ਕ੍ਰਿਕਟ ਮੁਕਾਬਲੇ ਦੌਰਾਨ ਹੈਟ੍ਰਿਕ ਹਾਸਲ ਕੀਤੀ। ਐਡੀਲੇਡ ਸਟ੍ਰਾਈਕਰਸ ਲਈ ਖੇਡ ਰਹੇ ਰਾਸ਼ਿਦ ਨੇ ਜੇਮਸ ਵਿੰਸ (27), ਜੋਰਡਨ ਸਿਲਕ (16) ਅਤੇ ਜੈਕ ਐਡਵਰਡਸ (ਜ਼ੀਰੋ) ਨੂੰ 10ਵੇਂ ਓਵਰ ਦੀਆਂ ਆਖਰੀ 2 ਗੇਂਦਾਂ ਅਤੇ 12ਵੇਂ ਓਵਰ ਦੀ ਪਹਿਲੀ ਗੇਂਦ 'ਤੇ ਆਊਟ ਕੀਤਾ। ਰਾਸ਼ਿਦ ਸਟ੍ਰਾਈਕਰਸ ਵੱਲੋਂ ਬੀ. ਬੀ. ਐੱਲ. ਵਿਚ ਹੈਟ੍ਰਿਕ ਲੈਣ ਵਾਲੇ ਪਹਿਲੇ ਗੇਂਦਬਾਜ਼ ਬਣੇ। ਇਹ ਬੀ. ਬੀ. ਐੱਲ. ਵਿਚ 5ਵੀਂ ਹੈਟ੍ਰਿਕ ਹੈ। ਹਾਲਾਂਕਿ ਰਾਸ਼ਿਦ 22 ਦੌੜਾਂ 'ਤੇ ਕੇ 4 ਵਿਕਟਾਂ ਹਾਸਲ ਕਰਨ ਦੇ ਬਾਵਜੂਦ ਆਪਣੀ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੇ, ਜਿਸ ਨੂੰ ਸਿਕਸਰਸ ਹੱਥੋਂ 2 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਇਸ ਤੋਂ ਪਹਿਲਾਂ ਰਾਸ਼ਿਦ ਟੀ-20 ਵਿਚ ਚਾਰ ਗੇਂਦਾਂ 'ਤੇ 4 ਵਿਕਟਾਂ ਹਾਸਲ ਕਰ ਚੁੱਕੇ ਹਨ। ਸਾਲ 2017 ਵਿਚ ਕੈਰੇਬੀਅਨ ਲੀਗ ਦੇ ਇਕ ਮੈਚ ਵਿਚ ਵੀ ਰਾਸ਼ਿਦ ਨੇ ਹੈਟ੍ਰਿਕ ਲਈ ਸੀ। ਰਾਸ਼ਿਦ ਖਾਨ ਤੋਂ ਪਹਿਲਾਂ ਚਾਰ ਗੇਂਦਬਾਜ਼ਾਂ ਨੇ ਟੀ-20 ਕ੍ਰਿਕਟ ਵਿਚ 3 ਵਾਰ ਹੈਟ੍ਰਿਕ ਲੈਣ ਦਾ ਕਾਰਨਾਮਾ ਕੀਤਾ ਹੈ। ਭਾਰਤੀ ਸਪਿਨਰ ਅਮਿਤ ਮਿਸ਼ਰਾ ਨੇ 3 ਵਾਰ ਹੈਟ੍ਰਿਕ ਲਈ ਹੈ। ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਐਂਡਰਿਊ ਟਾਈ, ਵਿੰਡੀਜ਼ ਆਲਰਾਊਂਡਰ ਆਂਦਰੇ ਰਸੇਲ ਅਤੇ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਵੀ ਟੀ-20 ਕ੍ਰਿਕਟ ਵਿਚ 3 ਵਾਰ ਹੈਟ੍ਰਿਕ ਕੀਤੀ ਹੈ।

PunjabKesari


Related News