ਰਾਸ਼ਿਦ ਖ਼ਾਨ ਨੇ ਅਫ਼ਗ਼ਾਨਿਸਤਾਨ ਕ੍ਰਿਕਟ ਟੀਮ ਦਾ ਕਪਤਾਨ ਬਣਨ ਤੋਂ ਕੀਤਾ ਇਨਕਾਰ, ਜਾਣੋ ਵਜ੍ਹਾ

06/04/2021 5:10:21 PM

ਸਪੋਰਟਸ ਡੈਸਕ— ਅਫ਼ਗ਼ਾਨਿਸਤਾਨ ਦੇ ਲੈੱਗ ਸਪਿਨਰ ਰਾਸ਼ਿਦ ਖ਼ਾਨ ਨੇ ਟੀ-20 ਫ਼ਾਰਮੈਟ ’ਚ ਆਪਣੇ ਦੇਸ਼ ਦੀ ਅਗਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ 22 ਸਾਲਾ ਇਸ ਕ੍ਰਿਕਟਰ ਦਾ ਮੰਨਣਾ ਹੈ ਕਿ ਮੈਂ ਇਕ ਖਿਡਾਰੀ ਦੇ ਤੌਰ ਬਿਹਤਰ ਹਾਂ। ਮੈਂ ਉਪ-ਕਪਤਾਨ ਦੀ ਭੂਮਿਕਾ ’ਚ ਚੰਗਾ ਹਾਂ ਜਿੱਥੇ ਵੀ ਜ਼ਰੂਰਤ ਹੁੰਦੀ ਹੈ ਮੈਂ ਆਪਣੇ ਕਪਤਾਨ ਦੀ ਮਦਦ ਕਰਦਾ ਹਾਂ। ਮੇਰੇ ਲਈ ਬਿਹਤਰ ਹੈ ਕਿ ਮੈਂ ਇਸ ਸਥਿਤੀ (ਕਪਤਾਨੀ) ਤੋਂ ਦੂਰ ਰਹਾਂ। 
ਇਹ ਵੀ ਪੜ੍ਹੋ : ਫੋਰਬਸ ਦੀ ਸੂਚੀ ’ਚ ਵਿਰਾਟ ਦੀ 'ਸਰਦਾਰੀ', 12 ਮਹੀਨਿਆਂ ਵਿਚ ਕਮਾਏ ਕਰੀਬ 229 ਕਰੋੜ

PunjabKesariਖ਼ਾਸ ਤੌਰ ’ਤੇ ਰਾਸ਼ਿਦ ਨੂੰ 2019 ਵਰਲਡ ਕੱਪ ਦੇ ਬਾਅਦ ਤਿੰਨਾਂ ਫ਼ਾਰਮੈਟਸ ’ਚ ਅਫ਼ਗ਼ਾਨਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਦੇ ਤੌਰ ’ਤੇ ਨਿਯੁਕਤ ਕੀਤਾ ਗਿਆ ਸੀ, ਪਰ ਦਸੰਬਰ 2019 ’ਚ ਪਿਛਲੇ ਕਪਤਾਨ ਅਸਗਰ ਅਫ਼ਾਗ਼ਾਨ ਨੇ ਮੁੜ ਕਪਤਾਨੀ ਸੰਭਾਲੀ। ਰਾਸ਼ਿਦ ਨੇ ਕਿਹਾ, ਜੇਕਰ ਤੁਹਾਡੇ ਕੋਲ ਇਕ ਜਾਂ ਦੋ ਸਾਲ ਹਨ, ਤਾਂ ਤੁਸੀਂ ਖ਼ੁਦ ਨੂੰ ਮੈਨੇਜ ਕਰਦੇ ਹੋ ਤੇ ਚੀਜ਼ਾਂ ਨੂੰ ਸਮਝਦੇ ਹੋ ਤਦ ਭੂਮਿਕਾ ਨਿਭਾਉਣਾ ਸੌਖਾ ਹੁੰਦਾ ਹੈ। ਮੈਂ ਇਕ ਵਾਰ ਕਪਤਾਨ ਸੀ ਤੇ ਉਹ (ਬੋਰਡ) ਮੇਰੀ ਮਾਨਸਿਕਤਾ ਨੂੰ ਜਾਣਦੇ ਸਨ ਅਤੇ ਇਹੋ ਕਾਰਨ ਹੈ ਕਿ ਉਨ੍ਹਾਂ ਨੇ ਕਿਸੇ ਦੀ ਭਾਲ ’ਚ ਜਗ੍ਹਾ ਖ਼ਾਲੀ ਰੱਖੀ ਸੀ ਜਦਕਿ ਮੈਂ ਉਪ-ਕਪਤਾਨ ਦੇ ਤੌਰ ’ਤੇ ਰਹਾਂਗਾ।
ਇਹ ਵੀ ਪੜ੍ਹੋ : ਭਾਰਤ-ਇੰਗਲੈਂਡ ਟੈਸਟ ਸੀਰੀਜ਼ ’ਤੇ ਸੁਨੀਲ ਗਾਵਸਕਰ ਨੇ ਕੀਤੀ ਭਵਿੱਖਬਾਣੀ, 4-0 ਨਾਲ ਜਿੱਤੇਗੀ ਇਹ ਟੀਮ

PunjabKesariਜ਼ਿਕਰਯੋਗ ਹੈ ਕਿ ਅਫ਼ਾਨਿਸਤਾਨ ਕ੍ਰਿਕਟ ਬੋਰਡ (ਏ. ਸੀ. ਬੀ.) ਦੇ ਮੈਂਬਰਾਂ ਦੀ ਸੋਮਵਾਰ ਨੂੰ ਹੋਈ ਬੈਠਕ ’ਚ ਇਹ ਫ਼ੈਸਲਾ ਕੀਤਾ ਗਿਆ ਕਿ ਆਲਰਾਊਂਡਰ ਰਾਸ਼ਿਦ ਖ਼ਾਨ ਟੀ-20 ਟੀਮ ਦੇ ਉਪ-ਕਪਤਾਨ ਬਣੇ ਰਹਿਣਗੇ ਜਦਕਿ ਨਵੇਂ ਕਪਤਾਨ ਦੀ ਨਿਯੂੁਕਤੀ ’ਤੇ ਫ਼ੈਸਲਾ ਛੇਤੀ ਕੀਤਾ ਜਾਵੇਗਾ। ਰਾਸ਼ਿਦ ਖ਼ਾਨ ਇਸ ਸਮੇਂ ਆਬੂ ਧਾਬੀ ’ਚ ਹਨ ਤੇ 9 ਜੂਨ ਤੋਂ ਸ਼ੁਰੂ ਹੋਣ ਵਾਲੀ ਪਾਕਿਸਤਾਨ ਸੁਪਰ ਲੀਗ-6 ’ਚ ਲਾਹੌਰ ਕਲੰਦਰਸ ਲਈ ਖੇਡਣਗੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News