ਰਾਸ਼ਿਦ ਨੇ ਕੀਤੀ IPL ''ਚ ਆਪਣੀ ਸਰਵਸ੍ਰੇਸ਼ਠ ਗੇਂਦਬਾਜ਼ੀ, ਬਣਾਏ ਇਹ ਰਿਕਾਰਡ

Tuesday, Oct 27, 2020 - 11:51 PM (IST)

ਰਾਸ਼ਿਦ ਨੇ ਕੀਤੀ IPL ''ਚ ਆਪਣੀ ਸਰਵਸ੍ਰੇਸ਼ਠ ਗੇਂਦਬਾਜ਼ੀ, ਬਣਾਏ ਇਹ ਰਿਕਾਰਡ

ਦੁਬਈ- ਸਨਰਾਈਜ਼ਰਜ਼ ਹੈਦਰਾਬਾਦ ਦੇ ਸਪਿਨਰ ਰਾਸ਼ਿਦ ਖਾਨ ਨੇ ਦਿੱਲੀ ਕੈਪੀਟਲਸ ਦੇ ਵਿਰੁੱਧ ਪਲੇਅ ਆਫ ਦੇ ਮੈਚ 'ਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਆਪਣੇ 4 ਓਵਰਾਂ 'ਚ 7 ਦੌੜਾਂ 'ਤੇ 3 ਵਿਕਟਾਂ ਹਾਸਲ ਕੀਤੀਆਂ ਹਨ। ਰਾਸ਼ਿਦ ਨੇ ਦਿੱਲੀ ਦੇ ਵਿਰੁੱਧ ਪਿਛਲੇ ਮੈਚ 'ਚ ਵੀ 4 ਓਵਰਾਂ 'ਚ 13 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ ਸਨ। ਇਸ ਦੇ ਨਾਲ ਰਾਸ਼ਿਦ ਸੀਜ਼ਨ 'ਚ ਸਭ ਤੋਂ ਵਧੀਆ ਗੇਂਦਬਾਜ਼ੀ ਇਕੋਨਮੀ ਰੱਖਣ ਵਾਲੇ ਗੇਂਦਬਾਜ਼ ਬਣ ਗਏ ਹਨ। ਇਹੀ ਨਹੀਂ ਉਸਦੇ ਨਾਂ ਹੋਰ ਵੀ ਕਈ ਰਿਕਾਰਡ ਦਰਜ ਹੋਏ ਹਨ। ਦੇਖੋ-

PunjabKesari
ਸੀਜ਼ਨ 'ਚ ਸਭ ਤੋਂ ਜ਼ਿਆਦਾ ਡੌਟ ਗੇਂਦ
147 ਜੋਫ੍ਰਾ ਆਰਚਰ
135 ਰਾਸ਼ਿਦ ਖਾਨ
122 ਮੁਹੰਮਦ ਸ਼ਮੀ
120 ਜਸਪ੍ਰੀਤ ਬੁਮਰਾਹ
117 ਐਨਰਿਕ

PunjabKesari
ਸੀਜ਼ਨ 'ਚ ਸਭ ਤੋਂ ਜ਼ਿਆਦਾ ਵਿਕਟਾਂ
23 ਕਾਗਿਸੋ ਰਬਾਡਾ, ਦਿੱਲੀ
20 ਮੁਹੰਮਦ ਸ਼ਮੀ, ਪੰਜਾਬ
17 ਰਾਸ਼ਿਦ ਖਾਨ, ਹੈਦਰਾਬਾਦ
17 ਜੋਫ੍ਰਾ ਆਰਚਰ, ਰਾਜਸਥਾਨ
17 ਜਸਪ੍ਰੀਤ ਬੁਮਰਾਹ, ਮੁੰਬਈ
ਸੀਜ਼ਨ 'ਚ ਸਭ ਤੋਂ ਵਧੀਆ ਗੇਂਦਬਾਜ਼ੀ ਇਕੋਨਮੀ
5.00 ਰਾਸ਼ਿਦ ਖਾਨ, ਹੈਦਰਾਬਾਦ
5.72 ਵਾਸ਼ਿੰਗਟਨ ਸੁੰਦਰ, ਬੈਂਗਲੁਰੂ
5.74 ਕ੍ਰਿਸ ਮੌਰਿਸ, ਬੈਂਗਲੁਰੂ
5.75 ਮਿਸ਼ੇਲ ਸੇਂਟਨਰ, ਚੇਨਈ
5.75 ਮੁਹੰਮਦ ਨਬੀ, ਹੈਦਰਾਬਾਦ

PunjabKesari
ਆਈ. ਪੀ. ਐੱਲ. ਇਤਿਹਾਸ 'ਚ ਸਭ ਤੋਂ ਸ਼ਾਨਦਾਰ 4 ਓਵਰ
1/6 ਆਸ਼ੀਸ਼ ਨਹਿਰਾ ਬਨਾਮ ਪੰਜਾਬ, ਬਲੋਮਫੋਂਟੀਨ 2009
0/6 ਫਿਡੇਲ ਬਨਾਮ ਕੋਲਕਾਤਾ, ਕੇਪਟਾਊਨ 2009
1/6 ਯੁਜਵੇਂਦਰ ਚਾਹਲ ਬਨਾਮ ਚੇਨਈ, ਚੇਨਈ 2019
2/7 ਰਾਹੁਲ ਸ਼ਰਮਾ ਬਨਾਮ ਮੁੰਬਈ, ਮੁੰਬਈ, 2011
2/7 ਲਾਕੀ ਬਨਾਮ ਆਰ. ਸੀ. ਬੀ., ਪੁਣੇ 2017
3/7 ਰਾਸ਼ਿਦ ਖਾਨ ਬਨਾਮ ਡੀ. ਸੀ., ਦੁਬਈ 2020


author

Gurdeep Singh

Content Editor

Related News