ਮਿਲ ਗਿਆ ਰਾਸ਼ਿਦ ਦਾ ਹਮਸ਼ਕਲ, ਦੀਪਕ ਨੇ ਸ਼ੇਅਰ ਕੀਤੀ ਵੀਡੀਓ

Wednesday, Dec 26, 2018 - 10:46 PM (IST)

ਮਿਲ ਗਿਆ ਰਾਸ਼ਿਦ ਦਾ ਹਮਸ਼ਕਲ, ਦੀਪਕ ਨੇ ਸ਼ੇਅਰ ਕੀਤੀ ਵੀਡੀਓ

ਜਲੰਧਰ— ਅਫਗਾਨਿਸਤਾਨ ਦੇ ਗੇਂਦਬਾਜ਼ ਰਾਸ਼ਿਦ ਨੇ ਘੱਟ ਸਮੇਂ 'ਚ ਵਿਸ਼ਵ ਕ੍ਰਿਕਟ 'ਚ ਆਪਣੇ ਯੂਨਿਕ ਸਟਾਈਲ ਤੇ ਧਮਾਕੇਦਾਰ ਬੱਲੇਬਾਜ਼ੀ ਦੇ ਦਮ 'ਤੇ ਵੱਖਰੀ ਪਹਿਚਾਣ ਬਣਾਈ ਹੈ। ਸਿਰਫ 20 ਸਾਲ ਦੇ ਰਾਸ਼ਿਦ ਇਨ੍ਹਾਂ ਦਿਨਾਂ ਵਿੱਚ ਆਸਟਰੇਲੀਆ ਦੀ ਬਿੱਗ ਬੈਸ਼ ਲੀਗ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਭਾਰਤ 'ਚ ਉਸਦਾ ਡੁਪਲੀਕੇਟ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ ਚੇਨਈ ਸੁਪਰਕਿੰਗਸ ਵਲੋਂ ਖੇਡ ਰਹੇ ਕ੍ਰਿਕਟਰ ਦੀਪਕ ਚਹਾਰ ਨੇ ਆਪਣੇ ਟਵੀਟਰ ਅਕਾਊਂਟ 'ਤੇ ਇਕ ਇਸ ਤਰ੍ਹਾਂ ਦੀ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਇਕ ਬੱਚਾ ਰਾਸ਼ਿਦ ਖਾਨ ਦੀ ਤਰ੍ਹਾਂ ਹੀ ਗੇਂਦ ਕਰਵਾ ਰਿਹਾ ਹੈ।


ਦੀਪਕ ਨੇ ਟਵੀਟਰ 'ਤੇ ਉਸ ਵੀਡੀਓ ਨੂੰ ਰਾਸ਼ਿਦ ਖਾਨ ਨੂੰ ਟੈਗ ਕਰਦੇ ਹੋਏ ਲਿਖਿਆ ਹੈ ਕਿ ਭਾਰਤ 'ਚ ਹੁਣ ਕਈ ਰਾਸ਼ਿਦ ਖਾਨ ਹਨ ਤੇ ਇਸ 'ਚ ਇਕ ਮੇਰੀ ਅਕਾਦਮੀ 'ਚ ਹੈ। ਵੀਡੀਓ 'ਚ ਕਰੀਬ 15 ਸਾਲ ਦਾ ਬੱਚਾ ਹਮਸ਼ਕਲ ਰਾਸ਼ਿਦ ਖਾਨ ਦੇ ਗੇਂਦਬਾਜ਼ੀ ਐਕਸ਼ਨ ਦੀ ਕਾਪੀ ਕਰਦਾ ਹੋਇਆ ਦਿਖਦਾ ਹੈ।

PunjabKesari


Related News