IPL 'ਚ ਰਣਵੀਰ ਦਿਖਾਉਣਗੇ ਆਪਣਾ ਜਲਵਾ, 15 ਮਿੰਟ 'ਚ ਮਿਲਣਗੇ ਇੰਨੇ ਕਰੋੜ

Monday, Apr 02, 2018 - 11:07 AM (IST)

IPL 'ਚ ਰਣਵੀਰ ਦਿਖਾਉਣਗੇ ਆਪਣਾ ਜਲਵਾ, 15 ਮਿੰਟ 'ਚ ਮਿਲਣਗੇ ਇੰਨੇ ਕਰੋੜ

ਨਵੀਂ ਦਿੱਲੀ (ਬਿਊਰੋ)— ਟੀ-20 ਕ੍ਰਿਕਟ ਦੇ ਮਹਾਕੁੰਭ ਕਹੇ ਜਾਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ ਦੀ ਸ਼ੁਰੂਆਤ 7 ਅਪ੍ਰੈਲ ਤੋਂ ਹੋ ਰਹੀ ਹੈ। ਇੰਡੀਅਨ ਪ੍ਰੀਮੀਅਰ ਲੀਗ ਦਾ ਪਹਿਲਾ ਮੁਕਾਬਲਾ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਸ ਅਤੇ ਦੋ ਸਾਲ ਦੇ ਬੈਨ ਦੇ ਬਾਅਦ ਪਰਤ ਰਹੀ ਚੇਨਈ ਸੁਪਰ ਕਿੰਗਸ ਦਰਮਿਆਨ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਖੇਡਿਆ ਜਾਵੇਗਾ। ਆਈ.ਪੀ.ਐੱਲ. ਉਦਘਾਟਨ ਸਮਾਰੋਹ ਵਿਚ ਇਸ ਸਾਲ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਦੇ ਸਿਤਾਰੇ ਵੀ ਚਮਕ ਬਿਖੇਰਨਗੇ।
15 ਮਿੰਟ 'ਚ ਮਿਲਣਗੇ 5 ਕਰੋੜ
ਇਸਦੇ ਨਾਲ ਹੀ ਖਬਰ ਆ ਰਹੀ ਹੈ ਕਿ ਬਾਲੀਵੁੱਡ ਸਟਾਰ ਰਣਵੀਰ ਸਿੰਘ ਦੇ ਵੀ ਆਈ.ਪੀ.ਐੱਲ. 2018 ਉਦਘਾਟਨ ਸਮਾਰੋਹ ਵਿਚ ਆਪਣਾ ਜਲਵਾ ਦਿਖਾਉਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਰਣਵੀਰ ਇਸ ਸਮੇਂ ਸਫਲਤਾ ਦੇ ਘੋੜੇ ਉੱਤੇ ਸਵਾਰ ਹਨ।
ਜ਼ਿਕਰਯੋਗ ਹੈ ਕਿ ਇਹ ਆਈ.ਪੀ.ਐੱਲ. ਦਾ 11ਵਾਂ ਸੀਜ਼ਨ ਹੋਵੇਗਾ, ਪਰ ਚਰਚਾ ਇਸ ਗੱਲ ਦੀ ਨਹੀਂ ਹੈ ਕਿ ਉਹ ਆਈ.ਪੀ.ਐੱਲ. ਵਿਚ ਪਰਫਾਰਮ ਕਰਨਗੇ। ਚਰਚਾ ਉਸ ਰਾਸ਼ੀ ਦੀ ਹੈ ਜੋ ਉਨ੍ਹਾਂ ਨੂੰ ਮਿਲਣ ਵਾਲੀ ਹੈ। ਇਕ ਰਿਪੋਰਟ ਮੁਤਾਬਕ, ਇਸ ਓਪਨਿੰਗ ਸੈਰੇਮਨੀ ਵਿਚ ਪਰਫਾਰਮ ਕਰਨ ਲਈ ਰਣਵੀਰ ਨੂੰ ਪੰਜ ਕਰੋੜ ਰੁਪਏ ਦਿੱਤੇ ਜਾਣਗੇ ਅਤੇ ਉਨ੍ਹਾਂ ਦੀ ਪਰਫਾਰਮੈਂਸ ਕੇਵਲ 15 ਮਿੰਟ ਦੀ ਹੋਵੇਗੀ। ਯਾਨੀ 15 ਮਿੰਟ ਦੇ 5 ਕਰੋੜ।


Related News