ਮੁੰਬਈ ਦੀ ਸਾਬਕਾ ਕ੍ਰਿਕਟਰ ਰੰਜੀਤਾ ਰਾਣੇ ਦਾ ਕੈਂਸਰ ਨਾਲ ਜੂਝਣ ਦੇ ਬਾਅਦ ਦਿਹਾਂਤ

Wednesday, May 26, 2021 - 04:32 PM (IST)

ਮੁੰਬਈ ਦੀ ਸਾਬਕਾ ਕ੍ਰਿਕਟਰ ਰੰਜੀਤਾ ਰਾਣੇ ਦਾ ਕੈਂਸਰ ਨਾਲ ਜੂਝਣ ਦੇ ਬਾਅਦ ਦਿਹਾਂਤ

ਮੁੰਬਈ— ਮੁੰਬਈ ਦੀ ਸਾਬਕਾ ਖਿਡਾਰੀ ਤੇ ਸਕੋਰਰ ਰੰਜੀਤਾ ਰਾਣੇ ਦਾ ਕੈਂਸਰ ਨਾਲ ਜੂਝਣ ਦੇ ਬਾਅਦ ਬੁੱਧਵਾਰ ਨੂੰ ਇੱਥੇ ਦਿਹਾਂਤ ਹੋ ਗਿਆ। ਮੁੰਬਈ ਕ੍ਰਿਕਟ ਸੰਘ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੇਹੱਦ ਦੁਖ ਨਾਲ ਦੱਸਣਾ ਪੈ ਰਿਹਾ ਹੈ ਕਿ ਰੰਜੀਤਾ ਰਾਣੇ ਦਾ ਦਿਹਾਂਤ ਹੋ ਗਿਆ ਹੈ। ਰੰਜੀਤਾ ਨੂੰ ਜਾਣਨ ਵਾਲੇ ਮੁੰਬਈ ਕ੍ਰਿਕਟ (ਐੱਮ. ਸੀ.)  ਦੇ ਮਸ਼ਹੂਰ ਸਕੋਰਰ ਨੇ ਦੱਸਿਆ ਕਿ ਪਿਛਲੇ ਇਕ ਪੰਦਰਵਾੜੇ ਤੋਂ ਉਹ ਸ਼ਹਿਰ ਦੇ ਹਸਪਤਾਲ ’ਚ ਦਾਖ਼ਲ ਸੀ। ਆਲਰਾਊਂਡਰ ਰੰਜੀਤਾ ਨੇ ਮੁੰਬਈ ਲਈ 1995 ਤੋਂ 2003 ਵਿਚਾਲੇ 44 ਪਹਿਲੇ ਦਰਜੇ ਦੇ ਮੈਚ ਖੇਡੇ। ਉਨ੍ਹਾਂ ਦੀ ਉਮਰ 40 ਵਰਿ੍ਹਆਂ ਤੋਂ ਜ਼ਿਆਦਾ ਸੀ। ਘਰੇਲੂ ਕ੍ਰਿਕਟ ’ਚ ਸੌਰਾਸ਼ਟਰ ਦੀ ਨੁਮਾਇੰਦਗੀ ਕਰਨ ਵਾਲੇ ਕ੍ਰਿਕਟਰ ਪ੍ਰਭੂਭਾਈ ਪਰਮਾਰ ਦਾ ਵੀ ਮੰਗਲਵਾਰ ਨੂੰ ਕੋਵਿਡ-19 ਨਾਲ ਦਿਹਾਂਤ ਹੋ ਗਿਆ।
ਇਹ ਵੀ ਪੜ੍ਹੋ : ਅਕਸ਼ਰ ਪਟੇਲ ਨੇ ਕਿਹਾ- ਕੋਰੋਨਾ ਪਾਜ਼ੇਟਿਵ ਹੋਣ ਦੇ ਬਾਅਦ ਇਸ ਗੱਲ ਤੋਂ ਸੀ ਫ਼ਿਕਰਮੰਦ

ਸੌਰਾਸ਼ਟਰ ਦੇ ਕ੍ਰਿਕਟ ਸੰਘ ਨੇ ਮੰਗਲਵਾਰ ਦੇਰ ਰਾਤ ਜਾਰੀ ਬਿਆਨ ’ਚ ਕਿਹਾ ਕਿ ਸੌਰਾਸ਼ਟਰ ਦੇ ਸਾਬਕਾ ਕ੍ਰਿਕਟਰ ਪ੍ਰਭੂਭਾਈ ਪਰਮਾਰ ਦੇ ਦਿਹਾਂਤ ਤੋਂ ਉਹ ਬੇਹੱਦ ਦੁਖੀ ਹਨ। ਪਰਮਾਰ 76 ਸਾਲਾਂ ਦੇ ਸਨ ਤੇ ਉਨ੍ਹਾਂ ਨੇ 1968-69 ’ਚ ਸੌਰਾਸ਼ਟਰ ਲਈ ਚਾਰ ਰਣਜੀ ਮੁਕਾਬਲੇ ਖੇਡੇ। ਸੋਮਵਾਰ ਨੂੰ ਪ੍ਰਭੂਭਾਈ ਦੀ ਪਤਨੀ ਦੀ ਵੀ ਕੋਵਿਡ ਨਾਲ ਮੌਤ ਹੋ ਗਈ ਸੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਤੇ ਮੁੰਬਈ ਕ੍ਰਿਕਟ ਐਸੋਸੀਏਸ਼ਨ (ਐੱਮ. ਸੀ. ਏ.) ਸਕੱਤਰ ਨਿਰੰਜਨ ਸ਼ਾਹ ਨੇ ਪ੍ਰਭੂਭਾਈ ਦੇ ਦਿਹਾਂਤ ’ਤੇ ਸੋਗ ਪ੍ਰਗਟਾਇਆ ਹੈ। ਸ਼ਾਹ ਨੇ ਦਸੰਬਰ 2017 ’ਚ ਪ੍ਰਭੂਭਾਈ ਨਾਲ ਮੁਲਾਕਾਤ ਤੇ ਭਾਵਨਗਰ ’ਚ ਉਨ੍ਹਾਂ ਦੇ ਨਿਵਾਸ ’ਤੇ ਯਾਦਗਾਰ ਸਮਾਂ ਬਿਤਾਉਣ ਨੂੰ ਯਾਦ ਕੀਤਾ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

Tarsem Singh

Content Editor

Related News