ਰਣਜੀ ਇਲੈਵਨ ਦੀ ਕਪਤਾਨੀ ਕਰੇਗਾ ਉਨਾਦਕਤ

03/17/2020 11:14:01 PM

ਨਵੀਂ ਦਿੱਲੀ— ਆਪਣੀ ਕਪਤਾਨੀ 'ਚ ਸੌਰਾਸ਼ਟਰ ਨੂੰ ਪਹਿਲੀ ਵਾਰ ਰਣਜੀ ਚੈਂਪੀਅਨ ਬਣਾਉਣ ਵਾਲੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਤ ਨੂੰ ਕ੍ਰਿਕਇੰਫੋ ਨੇ ਆਪਣੀ ਰਣਜੀ ਇਲੈਵਨ ਟੀਮ ਦਾ ਕਪਤਾਨ ਚੁਣਿਆ ਹੈ। ਕ੍ਰਿਕਇੰਫੋ ਨੇ ਰਣਜੀ ਸੈਸ਼ਨ ਖਤਮ ਹੋਣ ਤੋਂ ਬਾਅਦ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਰਣਜੀ ਇਲੈਵਨ ਦੀ ਚੋਣ ਕੀਤੀ ਹੈ। ਇਸ ਇਲੈਵਨ 'ਚ 7 ਟੀਮਾਂ ਚੈਂਪੀਅਨ ਸੌਰਾਸ਼ਟਰ, ਉਪ-ਜੇਤੂ ਬੰਗਾਲ, ਕਰਨਾਟਕ, ਮੁੰਬਈ, ਤਾਮਿਲਨਾਡੂ, ਪੰਜਾਬ ਅਤੇ ਹਰਿਆਣਾ ਤੋਂ ਖਿਡਾਰੀਆਂ ਨੂੰ ਜਗ੍ਹਾ ਮਿਲੀ ਹੈ।  ਉਨਾਦਕਤ ਨੂੰ ਇਸ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਉਨਾਦਕਤ ਨੇ ਇਸ ਰਣਜੀ ਸੈਸ਼ਨ ਵਿਚ 10 ਮੈਚਾਂ 'ਚ 67 ਵਿਕਟਾਂ ਹਾਸਲ ਕੀਤੀਆਂ ਹਨ, ਜਿਹੜਾ ਇਕ ਰਣਜੀ ਸੈਸ਼ਨ ਵਿਚ ਕਿਸੇ ਗੇਂਦਬਾਜ਼ ਦਾ ਦੂਜਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਆਪਣੇ ਇਸ ਪ੍ਰਦਰਸ਼ਨ ਦੀ ਬਦੌਲਤ ਉਨਾਦਕਤ ਨੇ ਸੌਰਾਸ਼ਟਰ ਨੂੰ ਬੰਗਾਲ ਵਿਰੁੱਧ ਜਿੱਤ ਦਿਵਾ ਕੇ ਪਹਿਲੀ ਵਾਰ ਰਣਜੀ ਚੈਂਪੀਅਨ ਬਣਾਇਆ।

PunjabKesari


Gurdeep Singh

Content Editor

Related News