ਰਣਜੀ ਟਰਾਫੀ : ਰਾਜਸਥਾਨ ਨੇ ਹਿਮਾਚਲ ਨੂੰ 8 ਵਿਕਟਾਂ ਨਾਲ ਹਰਾਇਆ

Monday, Oct 21, 2024 - 03:59 PM (IST)

ਧਰਮਸ਼ਾਲਾ, (ਭਾਸ਼ਾ)– ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਨਿਕੇਤ ਚੌਧਰੀ ਦੀਆਂ 5 ਵਿਕਟਾਂ ਦੀ ਮਦਦ ਨਾਲ ਰਾਜਸਥਾਨ ਨੇ ਐਤਵਾਰ ਨੂੰ ਇੱਥੇ ਰਣਜੀ ਟਰਾਫੀ ਗਰੁੱਪ-ਬੀ ਮੈਚ ਵਿਚ ਹਿਮਾਚਲ ਪ੍ਰਦੇਸ਼ ’ਤੇ 8 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਹਿਮਾਚਲ ਨੇ ਫਾਲੋਆਨ ਤੋਂ ਬਾਅਦ 2 ਵਿਕਟਾਂ ’ਤੇ 147 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਦੂਜੀ ਪਾਰੀ ਵਿਚ 260 ਦੌੜਾਂ ਬਣਾਈਆਂ। ਇਸ ਤਰ੍ਹਾਂ ਨਾਲ ਉਸ ਨੇ ਰਾਜਸਥਾਨ ਸਾਹਮਣੇ 25 ਦੌੜਾਂ ਦਾ ਟੀਚਾ ਰੱਖਿਆ, ਜਿਸ ਨੂੰ ਉਸ ਨੇ 5.2 ਓਵਰਾਂ ਵਿਚ ਹੀ ਹਾਸਲ ਕਰ ਲਿਆ। ਰਾਜਸਥਾਨ ਦੀ ਇਸ ਸੈਸ਼ਨ ਵਿਚ ਇਹ ਪਹਿਲੀ ਜਿੱਤ ਹੈ।


Tarsem Singh

Content Editor

Related News