ਰਣਜੀ ਟਰਾਫੀ : ਪੰਜਾਬ ਨੇ ਆਂਧਰਾ ਨੂੰ 2 ਦਿਨਾਂ ''ਚ ਹਰਾਇਆ

02/05/2020 8:50:28 PM

ਪਟਿਆਲਾ (ਪ੍ਰਤਿਭਾ)— ਰਣਜੀ ਟਰਾਫੀ ਦੇ ਗਰੁੱਪ-ਏ ਅਤੇ ਬੀ ਮੈਚ ਵਿਚ ਵਿਨੇ ਚੌਧਰੀ (46 ਦੌੜਾਂ 'ਤੇ 6 ਵਿਕਟਾਂ) ਦੀ ਖਤਰਨਾਕ ਗੇਂਦਬਾਜ਼ੀ ਅਤੇ ਵਿਕਟਕੀਪਰ ਅਨਮੋਲ ਮਲਹੋਤਰਾ ਦੀਆਂ ਅਜੇਤੂ 51 ਦੌੜਾਂ ਦੀ ਬਦੌਲਤ ਪੰਜਾਬ ਨੇ ਆਂਧਰਾ ਨੂੰ ਦੂਜੇ ਹੀ ਦਿਨ 4 ਵਿਕਟਾਂ ਨਾਲ ਹਰਾ ਕੇ 6 ਅੰਕ ਹਾਸਲ ਕਰ ਲਏ। ਆਂਧਰਾ ਨੇ ਪਹਿਲੀ ਪਾਰੀ ਵਿਚ 97 ਦੌੜਾਂ ਬਣਾਈਆਂ, ਜਦੋਂ ਪੰਜਾਬ ਦੀ ਟੀਮ 108 ਦੌੜਾਂ 'ਤੇ ਢੇਰ ਹੋ ਗਈ। ਆਂਧਰਾ ਨੇ ਦੂਜੀ ਪਾਰੀ ਵਿਚ 134 ਦੌੜਾਂ ਬਣਾਈਆਂ ਅਤੇ ਪੰਜਾਬ ਨੇ 6 ਵਿਕਟਾਂ 'ਤੇ 129 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਪੰਜਾਬ ਦੀ 7 ਮੈਚਾਂ ਦੀ ਇਹ ਤੀਜੀ ਜਿੱਤ ਹੈ। ਉਹ 24 ਅੰਕਾਂ ਨਾਲ ਸੂਚੀ ਵਿਚ ਚੌਥੇ ਸਥਾਨ 'ਤੇ ਆ ਗਿਆ ਹੈ।


Gurdeep Singh

Content Editor

Related News