ਰਣਜੀ ਟਰਾਫੀ : ਪੰਜਾਬ ਵਿਰੁੱਧ ਹਿਮਾਚਲ ਨੇ ਕੀਤੀ ਸ਼ਾਨਦਾਰ ਵਾਪਸੀ
Friday, Feb 18, 2022 - 03:31 AM (IST)
ਨਵੀਂ ਦਿੱਲੀ- ਹਿਮਾਚਲ ਪ੍ਰਦੇਸ਼ ਨੇ ਕਪਤਾਨ ਅੰਕਿਤ ਕਲਸੀ, ਅਕਾਸ਼ ਵਸ਼ਿਸ਼ਠ ਤੇ ਰਾਘਵ ਧਵਨ ਦੇ ਅਰਧ ਸੈਂਕੜਿਆਂ ਨਾਲ ਖ਼ਰਾਬ ਸ਼ੁਰੂਆਤ ਤੋਂ ਉੱਭਰਦਿਆਂ ਪੰਜਾਬ ਖਿਲਾਫ ਰਣਜੀ ਟਰਾਫੀ ਏਲੀਟ ਗਰੁੱਪ-ਐੱਫ.ਮੈਚ. ਦੇ ਪਹਿਲੇ ਦਿਨ 6 ਵਿਕਟਾਂ ’ਤੇ 324 ਦੌੜਾਂ ਬਣਾਈਆਂ। ਟਾਸ ਜਿੱਤ ਕੇ ਗੇਂਦਬਾਜੀ ਕਰਨ ਉੱਤਰੇ ਪੰਜਾਬ ਨੇ 10 ਓਵਰਾਂ ਦੇ ਅੰਦਰ ਹੀ ਹਿਮਾਚਲ ਦਾ ਸਕੋਰ 2 ਵਿਕਟ ’ਤੇ 21 ਦੌੜਾਂ ਕਰ ਦਿੱਤਾ ਸੀ। ਨਵੀਂ ਗੇਂਦ ਦੇ ਗੇਂਦਬਾਜ਼ਾਂ ਅਰਸ਼ਦੀਪ ਸਿੰਘ ਤੇ ਬਲਤੇਜ ਸਿੰਘ ਨੇ ਸਲਾਮੀ ਓਵਰਾਂ ’ਚ ਸਲਾਮੀ ਬੱਲੇਬਾਜ ਪ੍ਰਸ਼ਾਂਤ ਚੋਪੜਾ ਤੇ ਅਭਿਮਨਿਊ ਰਾਣਾ ਨੂੰ ਪੈਵੇਲੀਅਨ ਭੇਜਿਆ।
ਇਹ ਖ਼ਬਰ ਪੜ੍ਹੋ- NZW v INDW : ਨਿਊਜ਼ੀਲੈਂਡ ਵਿਰੁੱਧ ‘ਕਰੋ ਜਾਂ ਮਰੋ’ ਦੇ ਮੁਕਾਬਲੇ ’ਚ ਉਤਰੇਗੀ ਭਾਰਤੀ ਮਹਿਲਾ ਟੀਮ
ਕਪਤਾਨ ਕਲਸੀ ਅਤੇ ਧਵਨ ਨੇ ਇਸ ਤੋਂ ਬਾਅਦ ਅਰੁਣ ਜੇਟਲੀ ਸਟੇਡੀਅਮ ’ਚ ਪਹਿਲਾਂ ਸੈਸ਼ਨ ’ਚ ਟੀਮ ਨੂੰ ਹੋਰ ਝਟਕੇ ਨਹੀਂ ਲੱਗਣ ਦਿੱਤੇ। ਦੋਵਾਂ ਨੇ ਤੀਸਰੇ ਵਿਕਟ ਲਈ 139 ਦੌੜਾਂ ਦੀ ਸਾਂਝੇਦਾਰੀ ਕੀਤੀ। ਧਵਨ ਨੇ ਰਨ ਆਊਟ ਹੋਣ ਤੋਂ ਪਹਿਲਾਂ 125 ਗੇਂਦ ਚ 73 ਦੌੜਾਂ ਦੀ ਪਾਰੀ ਖੇਡੀ। ਗੁਰਕੀਰਤ ਨੇ 57ਵੇਂ ਓਵਰ ’ਚ ਕਲਸੀ ਨੂੰ ਐੱਲ. ਬੀ. ਡਬਲਿਊ ਆਊਟ ਕਰ ਕੇ ਹਿਮਾਚਲ ਨੂੰ ਚੌਥਾ ਝਟਕਾ ਦਿੱਤਾ। ਉਨ੍ਹਾਂ ਨੇ 88 ਦੌੜਾਂ ਬਣਾਈਆਂ। ਅਕਾਸ਼ ਵਸ਼ਿਸ਼ਠ (ਅਜੇਤੂ 78) ਤੇ ਨਿਖਿਲ ਗੰਗਟਾ (45) ਨੇ 95 ਦੌੜਾਂ ਜੋੜ ਕੇ ਟੀਮ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਇਆ। ਗਰੁੱਪ ਦੇ ਇਕ ਹੋਰ ਮੈਚ ’ਚ ਹਰਿਆਣਾ ਨੇ ਯਸ਼ੁ ਸ਼ਰਮਾ (ਅਜੇਤੂ 101) ਦੇ ਸੈਂਕੜੇ ਤੋਂ ਇਲਾਵਾ ਸ਼ੁਭਮ ਰੋਹਿਲਾ (61) ਤੇ ਕਪਿਲ ਹੁੱਡਾ (ਅਜੇਤੂ 56) ਦੇ ਅਰਧ ਸੈਂਕੜਿਆਂ ਨਾਲ ਤ੍ਰਿਪੁਰਾ ਖਿਲਾਫ 4 ਵਿਕਟਾਂ ’ਤੇ 327 ਦੌੜਾਂ ਬਣਾ ਕੇ ਆਪਣਾ ਪੱਲੜਾ ਭਾਰੀ ਰੱਖਿਆ।
ਇਹ ਖ਼ਬਰ ਪੜ੍ਹੋ- NZ v RSA : ਮੈਟ ਹੈਨਰੀ ਦੀਆਂ 7 ਵਿਕਟਾਂ, ਦੱਖਣੀ ਅਫਰੀਕਾ 95 ਦੌੜਾਂ ’ਤੇ ਢੇਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।