ਰਣਜੀ ਟਰਾਫੀ : ਢੁਲ ਕਰੇਗਾ ਦਿੱਲੀ ਦੀ ਅਗਵਾਈ
Friday, Dec 29, 2023 - 10:37 AM (IST)

ਨਵੀਂ ਦਿੱਲੀ- ਦਿੱਲੀ ਨੇ 5 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ ਦੇ ਸ਼ੁਰੂਆਤੀ ਦੋ ਮੁਕਾਬਲਿਆਂ ਲਈ ਵੀਰਵਾਰ ਨੂੰ 26 ਮੈਂਬਰੀ ਟੀਮ ਦਾ ਐਲਾਨ ਕੀਤਾ, ਜਿਸ ਵਿਚ ਨੌਜਵਾਨ ਯਸ਼ ਢੁਲ ਨੂੰ ਫਿਰ ਤੋਂ ਟੀਮ ਦੀ ਕਮਾਨ ਸੌਂਪੀ ਗਈ ਹੈ ਜਦਕਿ ਆਯੁਸ਼ ਬਦੋਨੀ ਉਪ ਕਪਤਾਨ ਹੋਵੇਗਾ। ਭਾਰਤ ਨੂੰ ਆਪਣੀ ਕਪਤਾਨੀ ਵਿਚ 2022 ਵਿਚ ਅੰਡਰ-19 ਵਿਸ਼ਵ ਕੱਪ ਖਿਤਾਬ ਦਿਵਾਉਣ ਵਾਲਾ 21 ਸਾਲਾ ਢੁਲ ਪਿਛਲੇ ਗੇੜ ਵਿਚ ਵੀ ਦਿੱਲੀ ਦਾ ਕਪਤਾਨ ਸੀ। ਦਿੱਲੀ ਪਹਿਲੇ ਦੋ ਮੈਚਾਂ ਵਿਚ 5 ਤੋਂ 8 ਜਨਵਰੀ ਤਕ ਪੁਡੂਚੇਰੀ ਤੇ 12 ਤੋਂ 15 ਜਨਵਰੀ ਤਕ ਜੰਮੂ-ਕਸ਼ਮੀਰ ਨਾਲ ਭਿੜੇਗਾ।
ਇਹ ਵੀ ਪੜ੍ਹੋ- ਪਹਿਲਾ ਵਨਡੇ ਗਵਾ ਕੇ ਬੋਲੀ ਹਰਮਨਪ੍ਰੀਤ ਕੌਰ-ਅਸੀਂ ਫੀਲਡਿੰਗ 'ਚ ਪਿੱਛੇ ਰਹਿ ਗਏ
ਦਿੱਲੀ ਦੀ ਟੀਮ ਵਿਚ ਹੋਰ ਨੌਜਵਾਨ ਖਿਡਾਰੀ ਵੈਭਵ ਸ਼ਰਮਾ, ਅਨੁਜ ਰਾਵਤ, ਰਿਤਿਕ ਸ਼ੌਕੀਨ, ਜਿਤੇਸ਼ ਸਿੰਘ, ਸ਼ਿਵਮ ਤ੍ਰਿਪਾਠੀ ਤੇ ਸਾਹਿਲ ਮਲਹੋਤਰਾ ਹਨ। ਟੀਮ ਵਿਚ ਭਾਰਤੀ ਕੌਮਾਂਤਰੀ ਖਿਡਾਰੀ ਇਸ਼ਾਂਤ ਸ਼ਰਮਾ, ਨਵਦੀਪ ਸੈਣੀ ਤੇ ਕੁਲਦੀਪ ਯਾਦਵ ਵੀ ਮੌਜੂਦ ਹੈ। 7 ਵਾਰ ਦੀ ਅਜੇਤੂ ਦਿੱਲੀ ਪਿਛਲੇ ਗੇੜ ਵਿਚ ਨਾਕਆਊਟ ਗੇੜ ਵਿਚ ਜਗ੍ਹਾ ਬਣਾਉਣ ਵਿਚ ਸਫਲ ਰਹੀ ਸੀ।
ਇਹ ਵੀ ਪੜ੍ਹੋ- ਸੀਨੀਅਰ ਰਾਸ਼ਟਰੀ ਜਿਮਾਨਸਟਿਕ ਚੈਂਪੀਅਨਸ਼ਿਪ ’ਚ 8 ਸਾਲ ਬਾਅਦ ਹਿੱਸਾ ਲਵੇਗੀ ਦੀਪਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।