ਪੰਜਾਬੀਆਂ ਦਾ ਹੱਕ ਮਾਰ ਗਏ ਹਰਿਆਣੇ ਦੇ ਮੁੰਡੇ! ਹੈਰਾਨ ਕਰੇਗਾ ਪੂਰਾ ਮਾਮਲਾ

Thursday, Feb 13, 2025 - 03:46 PM (IST)

ਪੰਜਾਬੀਆਂ ਦਾ ਹੱਕ ਮਾਰ ਗਏ ਹਰਿਆਣੇ ਦੇ ਮੁੰਡੇ! ਹੈਰਾਨ ਕਰੇਗਾ ਪੂਰਾ ਮਾਮਲਾ

ਲਹਿਰਾਗਾਗਾ (ਗਰਗ)- ਪਿੰਡ ਲਦਾਲ ਦੇ ਇਕ ਨਿੱਜੀ ਸਕੂਲ ਵੱਲੋਂ ਹਰਿਆਣਾ ਰਾਜ ਦੇ ਦੋ ਵਿਦਿਆਰਥੀਆਂ ਨੂੰ ਆਪਣੇ ਸਕੂਲ ’ਚ ਦਾਖਲਾ ਦੇ ਕੇ ਉਨ੍ਹਾਂ ਨੂੰ ਸਾਲ 2019 ’ਚ ਹੋਈਆਂ ਪੰਜਾਬ ਰਾਜ ਦੀਆਂ ਅੰਡਰ-14 ਖੇਡਾਂ ’ਚ ਜਾਅਲੀ ਦਸਤਾਵੇਜ਼ ਦੇ ਆਧਾਰ ’ਤੇ ਖਿਡਾ ਕੇ ਪੰਜਾਬ ਦੇ ਖਿਡਾਰੀਆਂ ਦਾ ਹੱਕ ਮਾਰਨ ਦੇ ਦੋਸ਼ ਹੇਠ ਸਕੂਲ ਦੇ ਪ੍ਰਬੰਧਕ ਸਮੇਤ ਦੋਵੇਂ ਵਿਅਕਤੀਆਂ ਅਤੇ ਉਨ੍ਹਾਂ ਦੇ ਪਿਤਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਅਮਰੀਕਾ ਤੋਂ Deport ਹੋ ਕੇ ਆਇਆ ਪੰਜਾਬੀ ਗ੍ਰਿਫ਼ਤਾਰ, ਪੈਸਾ ਕਮਾਉਣ ਦੇ ਚੱਕਰ 'ਚ ਕੀਤਾ ਵੱਡਾ ਕਾਂਡ

ਥਾਣਾ ਮੁਖੀ ਇੰਸਪੈਕਟਰ ਰਣਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ (ਸਪੋਰਟਸ ਵਿੰਗ) ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਇਕ ਨਿੱਜੀ ਸਕੂਲ ਦੇ ਪ੍ਰਬੰਧਕ ਯਾਦਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਲਦਾਲ ਨੇ ਗੌਰਵ ਪੁੱਤਰ ਰਾਮ ਸਿੰਘ ਅਤੇ ਦੁਸ਼ਹਿਦੀਆ ਪੁੱਤਰਮ ਮਾਲਵਾ ਨੂੰ ਆਪਣੇ ਸਕੂਲ ’ਚ ਦਾਖਲਾ ਦੇ ਕੇ ਸਾਲ 2019 ’ਚ ਹੋਈਆਂ ਪੰਜਾਬ ਰਾਜ ਦੀਆਂ ਅੰਡਰ-14 ਖੇਡਾਂ ’ਚ ਜਾਅਲੀ ਦਸਤਾਵੇਜ਼ ਦੇ ਆਧਾਰ ਉੱਪਰ ਵਿਅਕਤੀਆਂ ਨੂੰ ਖੇਡਾਂ ’ਚ ਭਾਗ ਦਿਵਾਇਆ ਗਿਆ। ਅਜਿਹਾ ਕਰਨ ਨਾਲ ਪੰਜਾਬ ਰਾਜ ਦੇ ਦੋ ਖਿਡਾਰੀਆਂ ਦਾ ਹੱਕ ਮਾਰਿਆ ਹੈ।

ਪੁਲਸ ਨੇ ਕਾਰਵਾਈ ਕਰਦਿਆਂ ਸਕੂਲ ਦੇ ਪ੍ਰਬੰਧਕ ਯਾਦਵਿੰਦਰ ਸਿੰਘ ਸਮੇਤ ਹਰਿਆਣਾ ਰਾਜ ਦੇ ਦੋਵੇਂ ਖਿਡਾਰੀ ਵਿਅਕਤੀਆਂ ਅਤੇ ਉਨ੍ਹਾਂ ਦੇ ਪਿਤਾ ਖ਼ਿਲਾਫ਼ ਧੋਖਾਦੇਹੀ ਸਮੇਤ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ ਪਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਦੂਜੇ ਪਾਸੇ ਜਦੋਂ ਇਸ ਸਬੰਧੀ ਸਕੂਲ ਦੇ ਪ੍ਰਬੰਧਕ ਯਾਦਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਇਹ ਮਾਮਲਾ ਕੋਰਟ ’ਚ ਚੱਲ ਰਿਹਾ ਹੈ, ਜਿਸ ’ਚ ਸਟੇਅ ਮਿਲੀ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - ਅਮਰੀਕਾ ਤੋਂ Deport ਹੋਏ ਭਾਰਤੀਆਂ ਦਾ ਇਕ ਹੋਰ ਜਹਾਜ਼ ਆ ਰਿਹੈ ਪੰਜਾਬ! ਇਸ ਦਿਨ ਹੋਵੇਗੀ ਲੈਂਡਿੰਗ

ਇਸ ਮਾਮਲੇ ਦੀ ਇਨਕੁਆਰੀ ਵੀ ਪੁਲਸ ਵਿਭਾਗ ਵੱਲੋਂ ਕੀਤੀ ਜਾ ਚੁੱਕੀ ਹੈ, ਜਿਸ ’ਚ ਸਾਡੇ ਉੱਪਰ ਕੋਈ ਦੋਸ਼ ਸਾਬਿਤ ਨਹੀਂ ਹੋਇਆ ਪਰ ਇਸ ਇਨਕੁਆਇਰੀ ਦੀ ਕਾਪੀ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਸਪੋਰਟਸ ਵਿੰਗ ਕੋਲ ਨਹੀਂ ਪਹੁੰਚੀ ਜਿਸ ਕਾਰਨ ਵਿਭਾਗ ਨੇ ਸਾਡੇ ਉੱਪਰ ਇਹ ਮੁਕੱਦਮਾ ਦਰਜ ਕਰਵਾ ਦਿੱਤਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News