ਅਮਰੀਕਾ ਤੋਂ ਡਿਪੋਰਟ ਭਾਰਤੀਆਂ ਦਾ ਇਕ ਹੋਰ ਜਹਾਜ਼ ਅੱਜ ਆ ਰਿਹੈ ਪੰਜਾਬ! ਜਾਣੋ ਕਿੰਨੇ ਵਜੇ ਕਰੇਗਾ ਲੈਂਡ
Saturday, Feb 15, 2025 - 09:05 AM (IST)

ਚੰਡੀਗੜ੍ਹ/ਅੰਮ੍ਰਿਤਸਰ(ਏਜੰਸੀ) : ਭਾਰਤ ਦੇ 119 ਲੋਕਾਂ ਨੂੰ ਲੈ ਕੇ ਇਕ ਹੋਰ ਅਮਰੀਕੀ ਜਹਾਜ਼ 15 ਫਰਵਰੀ ਨੂੰ ਅੰਮ੍ਰਿਤਸਰ ਹਵਾਈ ਅੱਡੇ ’ਤੇ ਪੁੱਜ ਸਕਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਭਾਰਤ ਡਿਪੋਰਟ ਕੀਤੇ ਜਾਣ ਵਾਲੇ ਵਿਅਕਤੀਆਂ ਦਾ ਇਹ ਦੂਜਾ ਸਮੂਹ ਹੋਵੇਗਾ। ਅਧਿਕਾਰਤ ਸੂਤਰਾਂ ਮੁਤਾਬਕ ਜਹਾਜ਼ ਦੇ ਸ਼ਨੀਵਾਰ ਰਾਤ ਕਰੀਬ 10 ਵਜੇ ਹਵਾਈ ਅੱਡੇ ’ਤੇ ਪੁੱਜਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਅੱਜ ਪੰਜਾਬੀਆਂ ਲਈ ਆ ਸਕਦੈ ਵੱਡਾ ਫ਼ੈਸਲਾ! ਹੋਣ ਜਾ ਰਹੀ ਕੈਬਨਿਟ ਦੀ ਅਹਿਮ ਮੀਟਿੰਗ
ਦੱਸਿਆ ਜਾ ਰਿਹਾ ਹੈ ਕਿ 119 ਭਾਰਤੀਆਂ 'ਚੋਂ ਪੰਜਾਬ ਦੇ 67, ਹਰਿਆਣਾ ਦੇ 33, ਗੁਜਰਾਤ ਦੇ 8, ਉੱਤਰ ਪ੍ਰਦੇਸ਼ ਦੇ 3, ਗੋਆ, ਮਹਾਰਾਸ਼ਟਰ ਅਤੇ ਰਾਜਸਥਾਨ ਦੇ 2-2 ਅਤੇ ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਦਾ ਇਕ-ਇਕ ਵਿਅਕਤੀ ਸ਼ਾਮਲ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਸਰਕਾਰ ਦਾ ਇਤਿਹਾਸਕ ਫ਼ੈਸਲਾ, ਤੇਜ਼ਾਬ ਪੀੜਤਾਂ ਨੂੰ ਵੀ ਦਿੱਤੀ ਵੱਡੀ ਰਾਹਤ
ਇਸ ਤੋਂ ਇਲਾਵਾ ਡਿਪੋਰਟ ਕੀਤੇ ਗਏ ਲੋਕਾਂ ਨੂੰ ਲੈ ਕੇ ਇਕ ਹੋਰ ਅਮਰੀਕੀ ਜਹਾਜ਼ ਦੇ ਵੀ 16 ਫਰਵਰੀ ਨੂੰ ਪੁੱਜਣ ਦੀ ਉਮੀਦ ਹੈ। ਕੁੱਝ ਦਿਨ ਪਹਿਲਾਂ ਇਕ ਅਮਰੀਕੀ ਫ਼ੌਜੀ ਜਹਾਜ਼ 104 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਪੁੱਜਾ ਸੀ, ਜਿਨ੍ਹਾਂ ਵਿੱਚੋ 33-33 ਹਰਿਆਣਾ ਅਤੇ ਗੁਜਰਾਤ ਤੋਂ ਅਤੇ 30 ਪੰਜਾਬ ਤੋਂ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8