'ਖੇਲ ਰਤਨ' ਲਈ ਨਾਮਜ਼ਦ ਹੋਣਾ ਮਾਣ ਵਾਲੀ ਗੱਲ : ਰਾਣੀ ਰਾਮਪਾਲ
Wednesday, Jun 03, 2020 - 06:06 PM (IST)
ਸਪੋਰਟਸ ਡੈਸਕ— ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਦੇਸ਼ ਦੇ ਸਰਵਉੱਚ ਖੇਡ ਸਨਮਾਨ ਰਾਜੀਵ ਗਾਂਧੀ ਖੇਲ ਰਤਨ ਐਵਾਡਰ ਲਈ ਨਾਮਜ਼ਦ ਹੋਣ ’ਤੇ ਖੁਸ਼ੀ ਸਾਫ਼ ਕਰਦੇ ਹੋਏ ਕਿਹਾ ਹੈ ਕਿ ਇਹ ਉਨ੍ਹਾਂ ਦੇ ਲਈ ਬਹੁਤ ਮਾਣ ਦੀ ਗੱਲ ਹੈ। ਹਾਕੀ ਇੰਡੀਆ ਨੇ ਮੰਗਲਵਾਰ ਨੂੰ ਖੇਲ ਰਤਨ ਲਈ ਰਾਣੀ ਨੂੰ ਨਾਮਜ਼ਦ ਕੀਤਾ ਸੀ ਜਦੋਂ ਕਿ ਵੰਦਨਾ ਕਟਾਰੀਆ ਅਤੇ ਮੋਨਿਕਾ ਨੂੰ ਅਰਜੁਨ ਐਵਾਡਰ ਲਈ ਨਾਮਜ਼ਦ ਕੀਤਾ ਸੀ।
ਪਦਮਸ਼ਰੀ ਐਵਾਡਰ ਨਾਲ ਸਨਮਾਨਤ ਰਾਣੀ ਨੇ ਕਿਹਾ, ‘‘ਖੇਲ ਰਤਨ ਐਵਾਡਰ ਲਈ ਨਾਮਜ਼ਦ ਹੋਣ ’ਤੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ। ਮੈਂ ਇਸ ਗੱਲ ਤੋਂ ਅਭਿਭੂਤ ਹਾਂ ਕਿ ਹਾਕੀ ਇੰਡੀਆ ਨੇ ਦੇਸ਼ ਦੇ ਚੋਟੀ ਦੇ ਖੇਡ ਐਵਾਰਡ ਲਈ ਮੇਰੇ ਨਾਂ ਦੀ ਸਿਫਾਰਿਸ਼ ਕੀਤੀ ਹੈ। ਉਨ੍ਹਾਂ ਦਾ ਸਹਿਯੋਗ ਹਮੇਸ਼ਾ ਟੀਮ ਅਤੇ ਮੈਨੂੰ ਉਤਸ਼ਾਹ ਦਿੰਦਾ ਹੈ।
ਰਾਣੀ ਨੇ ਅਰਜੁਨ ਐਵਾਡਰ ਲਈ ਨਾਮਜ਼ਦ ਵੰਦਨਾ ਅਤੇ ਮੋਨਿਕਾ ਨੂੰ ਵਧਾਈ ਦਿੰਦੇ ਹੋਏ ਕਿਹਾ, ‘‘ਇਹ ਕਾਫ਼ੀ ਚੰਗਾ ਹੈ ਕਿ ਮਹਿਲਾ ਟੀਮ ਤੋਂ ਦੋ ਖਿਡਾਰੀਆਂ ਦੇ ਨਾਂ ਅਰਜੁਨ ਐਵਾਡਰ ਲਈ ਨਾਮਜ਼ਦ ਕੀਤੇ ਗਏ ਹਨ। ਮੈਂ ਵੰਦਨਾ ਅਤੇ ਮੋਨਿਕਾ ਨੂੰ ਇਸ ਦੇ ਲਈ ਵਧਾਈ ਦਿੰਦੀ ਹਾਂ। ਦੋਵੇਂ ਖਿਡਾਰੀ ਇਸ ਦੇ ਹੱਕਦਾਰ ਹਨ। ਮਹਿਲਾ ਟੀਮ ਤੋਂ ਦੋ ਖਿਡਾਰੀਆਂ ਦੇ ਨਾਂ ਅਰਜੁਨ ਐਵਾਡਰ ਲਈ ਜਾਣਾ ਇਹ ਦਰਸਾਉਂਦਾ ਹੈ ਕਿ ਟੀਮ ਠੀਕ ਦਿਸ਼ਾ ’ਚ ਹੈ ਅਤੇ ਇਹ ਸਾਨੂੰ ਵਿਸ਼ਵ ਪੱਧਰ ’ਤੇ ਬਿਹਤਰ ਪ੍ਰਦਰਸ਼ਨ ਕਰਨ ਲਈ ਪ੍ਰੇਰਨਾ ਦੇਵੇਗਾ।