BCCI ਦੀ ਚੋਟੀ ਦੀ ਪ੍ਰੀਸ਼ਦ ਦਾ ਹਿੱਸਾ ਹੋਵੇਗੀ ਰੰਗਾਸਵਾਮੀ

Thursday, Oct 10, 2019 - 11:14 PM (IST)

BCCI ਦੀ ਚੋਟੀ ਦੀ ਪ੍ਰੀਸ਼ਦ ਦਾ ਹਿੱਸਾ ਹੋਵੇਗੀ ਰੰਗਾਸਵਾਮੀ

ਨਵੀਂ ਦਿੱਲੀ— ਭਾਰਤ ਦੀ ਸਾਬਕਾ ਕਪਤਾਨ ਸ਼ਾਂਤਾ ਰੰਗਾਸਵਾਮੀ ਬੀ. ਸੀ. ਸੀ. ਆਈ. ਦੀ ਸ਼ਕਤੀਸ਼ਾਲੀ ਚੋਟੀ ਪ੍ਰੀਸ਼ਦ ਦਾ ਹਿੱਸਾ ਹੋਵੇਗੀ, ਜਿਸਦਾ ਇੰਡੀਅਨ ਕ੍ਰਿਕਟਸ ਐਸੋਸੀਏਸ਼ਨ (ਆਈ. ਸੀ. ਏ.) ਵਿਚ ਨਿਰਵਿਰੋਧ ਚੁਣਿਆ ਜਾਣਾ ਤੈਅ ਹੈ। ਨਾਮਜ਼ਦ ਉਮੀਦਵਾਰਾਂ ਦੀ ਆਖਰੀ ਸੂਚੀ ਵਿਚ ਰੰਗਾਸਵਾਮੀ ਆਈ. ਸੀ. ਏ. ਦੀ ਪ੍ਰਤੀਨਿਧੀ ਹੋਣ ਦੇ ਨਾਤੇ ਬੀ. ਸੀ. ਸੀ. ਆਈ. ਦੀ 9 ਮੈਂਬਰੀ ਚੋਟੀ ਦੀ ਪ੍ਰੀਸ਼ਦ ਲਈ ਇਕਲੌਤੀ ਉਮੀਦਵਾਰ ਹੈ।  ਸੁਪਰ ਕੋਰਟ ਵਲੋਂ ਨਿਯੁਕਤ ਲੋਢਾ ਕਮੇਟੀ ਨੇ ਇਸ ਪ੍ਰੀਸ਼ਦ ਦੀ ਸਿਫਾਰਿਸ਼ ਕੀਤੀ ਹੈ। ਆਈ. ਸੀ. ਏ. ਮੁਖੀ ਤੇ ਆਈ. ਪੀ. ਐੱਲ. ਸੰਚਾਲਨ ਪ੍ਰੀਸ਼ਦ ਵਿਚ ਇਸਦੇ ਪ੍ਰਤੀਨਿਧੀ ਦੇ ਨਿਰਵਿਰੋਧ ਚੋਣ ਹੋਣ ਨਾਲ 3 ਦਿਨਾ ਚੋਣਾਂ ਵਿਚ ਪੁਰਸ਼ ਪ੍ਰਤੀਨਿਧੀ ਲਈ ਮੁੱਖ ਮੁਕਾਬਲਾ ਸਾਬਕਾ ਕ੍ਰਿਕਟਰ ਕੀਰਤੀ ਆਜ਼ਾਦ ਤੇ ਅੰਸ਼ੁਮਾਨ ਗਾਇਕਵਾੜ ਵਿਚਾਲੇ ਹੈ। ਤੀਜਾ ਸਾਬਕਾ ਕ੍ਰਿਕਟਰ ਸੌਰਾਸ਼ਟਰ ਦਾ ਰਾਕੇਸ਼ ਧਰੁਵੇ ਹੈ। ਆਨਲਾਈਨ ਹੋਣ ਵਾਲੀ ਚੋਣ 'ਚ 1267 ਆਈ. ਸੀ. ਏ. ਮੈਂਬਰ ਹਿੱਸਾ ਲੈਣਗੇ, ਜਿਸਦਾ ਨਤੀਜਾ ਮੰਗਲਵਾਰ ਨੂੰ ਨਿਕਲੇਗਾ। ਅੰਸ਼ੂ ਦਾਨੀ ਤੇ ਹਿਤੇਸ਼ ਮਜ਼ੂਮਦਾਰ ਸਕੱਤਰਾਂ ਦੇ ਅਹੁਦੇ ਲਈ ਦਾਅਵੇਦਾਰੀ ਪੇਸ਼ ਕਰ ਰਹੇ ਹਨ, ਜਦਕਿ ਖਜ਼ਾਨਚੀ ਲਈ ਕਿਸ਼ੋਰ ਕੁਮਾਰ ਤੇ ਵੀ. ਕ੍ਰਿਸ਼ਣਾਸਵਾਮੀ  ਦੇ ਵਿਚ ਮੁਕਾਬਲਾ ਹੋਵੇਗਾ।


author

Gurdeep Singh

Content Editor

Related News