ਰਾਮਨਾਥਨ ਨੇ ਮੁਰੇ ਚੈਲੇਂਜਰ ਟੂਰਨਾਮੈਂਟ ਦੇ ਪ੍ਰੀ ਕੁਆਟਰ ਫਾਈਨਲ 'ਚ ਪੁੱਜੇ
Thursday, Sep 19, 2019 - 04:30 PM (IST)

ਸਪੋਰਟਸ ਡੈਸਕ— ਭਾਰਤ ਦੇ ਲਵ ਰਾਮਨਾਥਨ ਨੇ ਗਲਾਸਗੋ 'ਚ ਚੱਲ ਰਹੇ 46,600 ਯੂਰੋ ਦੀ ਇਨਾਮੀ ਰਾਸ਼ੀ ਵਾਲੇ ਮਰੇ ਟਰਾਫੀ ਚੈਲੇਂਜਰ ਟੈਨਿਸ ਟੂਰਨਾਮੈਂਟ ਦੇ ਪ੍ਰੀ ਕੁਆਟਰ ਫਾਈਨਲ 'ਚ ਦਾਖਲ ਕਰ ਲਿਆ ਹੈ। ਪੰਜਵੇਂ ਦਰਜੇ ਦੇ ਰਾਮਨਾਥਨ ਨੇ ਮੈਚ 'ਚ 11 ਐੱਸ ਲਗਾਏ ਅਤੇ ਸਿਰਫ ਇਕ ਡਬਲ ਫਾਲਟ ਕਰਦੇ ਹੋਏ ਪੁਰਸ਼ ਸਿੰਗਲ ਦੇ ਦੂਜੇ ਦੌਰ 'ਚ ਵਿਰੋਧੀ ਤੁਰਕੀ ਦੇ ਅਲਤੁਗ ਸੇਲਿਕਬਿਲੇਕ ਨੂੰ ਲਗਾਤਾਰ ਸੈੱਟਾ 'ਚ 6-4, 6-2 ਨਾਲ 66 ਮਿੰਟ 'ਚ ਹਰਾ ਦਿੱਤਾ।
ਇਸ ਮੁਕਾਬਲੇ 'ਚ ਤੁਕਰੀ ਦੇ ਖਿਡਾਰੀ ਨੇ ਛੇ ਐੱਸ ਲਗਾਏ ਅਤੇ ਦੋ ਡਬਲ ਫਾਲਟ ਕੀਤੇ। ਉਨ੍ਹਾਂ ਨੇ 12 'ਚੋਂ ਨੌਂ ਬ੍ਰੇਕ ਅੰਕ ਬਚਾਏ। ਲਵ ਦਾ ਹੁਣ ਪ੍ਰੀ ਕੁਆਟਰਫਾਈਨਲ 'ਚ ਹਾਲੈਂਡ ਦੇ ਬੋਟਿਚ ਵਾਨ ਡੀ ਜਾਂਡਸ਼ਲਪ ਨਾਲ ਮੁਕਾਬਲਾ ਹੋਵੇਗਾ। ਪੁਰਸ਼ ਡਬਲ ਵਰਗ 'ਚ ਚੈੱਕ ਗਣਰਾਜ ਦੇ ਮਾਰੇਕ ਗੇਨਜੇਲ ਦੇ ਨਾਲ ਜੋੜੀਦਾਰ ਲਵ ਦੀ ਚੌਥੀ ਦਰਜੇ ਦੀ ਜੋੜੀ ਕੁਆਟਰਫਾਈਨਲ 'ਚ ਪੋਲੈਂਡ ਦੇ ਕਾਰੋਲ ਜੇਵਿਸੇਕੀ ਅਤੇ ਜਾਏਮਨ ਵਾਲਕੋ ਦੇ ਖਿਲਾਫ ਉਤਰੇਗੀ।