ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ : ਅਯੁੱਧਿਆ ਪਹੁੰਚੇ ਸਚਿਨ ਤੇਂਦੁਲਕਰ ਸਮੇਤ ਇਹ ਖਿਡਾਰੀ

Monday, Jan 22, 2024 - 01:00 PM (IST)

ਸਪੋਰਟਸ ਡੈਸਕ— ਭਾਰਤ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਸੋਮਵਾਰ 22 ਜਨਵਰੀ ਨੂੰ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਅਯੁੱਧਿਆ ਪਹੁੰਚੇ। ਸਚਿਨ ਮੰਦਰ ਦੇ ਉਦਘਾਟਨ 'ਚ ਸ਼ਾਮਲ ਹੋਣ ਲਈ ਆਪਣੀ ਪਤਨੀ ਅੰਜਲੀ ਨਾਲ ਸਵੇਰੇ ਮੁੰਬਈ ਤੋਂ ਰਵਾਨਾ ਹੋਏ। ਸਚਿਨ ਤੋਂ ਇਲਾਵਾ ਅਨਿਲ ਕੁੰਬਲੇ, ਵੈਂਕਟੇਸ਼ ਪ੍ਰਸਾਦ, ਸਾਇਨਾ ਨੇਹਵਾਲ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਅਯੁੱਧਿਆ ਪਹੁੰਚ ਚੁੱਕੇ ਹਨ ਜਦਕਿ ਵਿਰਾਟ ਕੋਹਲੀ ਨੂੰ ਵੀ ਸੱਦਾ ਦਿੱਤਾ ਗਿਆ ਹੈ ਅਤੇ ਉਹ ਵੀ ਪਹੁੰਚਣਗੇ।

ਇਹ ਵੀ ਪੜ੍ਹੋ : Mumbai Marathon: 'ਬ੍ਰੇਨ ਟਿਊਮਰ' ਤੋਂ ਜੂਝਣ ਦੇ ਬਾਅਦ ਸ਼ਿਆਮਲੀ ਸਿੰਘ ਨੇ ਜਿੱਤਿਆ ਕਾਂਸੀ ਤਮਗਾ

ਸਚਿਨ ਤੇਂਦੁਲਕਰ ਪੁੱਜੇ

ਰਵਿੰਦਰ ਜਡੇਜਾ ਪੁੱਜੇ

ਅਨਿਲ ਕੁੰਬਲੇ ਪੁੱਜੇ

ਵੈਂਕਟੇਸ਼ ਪ੍ਰਸਾਦ ਪੁੱਜੇ

ਸਾਨੀਆ ਨੇਹਵਾਲ ਪੁੱਜੀ

ਮਿਤਾਲੀ ਰਾਜ ਪੁੱਜੀ

ਰਾਮ ਮੰਦਰ ਦੇ ਉਦਘਾਟਨ ਸਮਾਰੋਹ 'ਚ ਕਈ ਰਾਜਨੇਤਾ, ਉਦਯੋਗਪਤੀ ਅਤੇ ਫਿਲਮੀ ਸਿਤਾਰੇ ਸ਼ਿਰਕਤ ਕਰ ਰਹੇ ਹਨ। ਅਮਿਤਾਭ ਬੱਚਨ, ਵਿੱਕੀ ਕੌਸ਼ਲ, ਕੈਟਰੀਨਾ ਕੈਫ ਅਤੇ ਆਯੁਸ਼ਮਾਨ ਖੁਰਾਨਾ ਵਰਗੇ ਸਿਤਾਰੇ ਅਯੁੱਧਿਆ ਪਹੁੰਚ ਚੁੱਕੇ ਹਨ। ਸੁਪਰੀਮ ਕੋਰਟ ਦੇ ਇਤਿਹਾਸਕ ਫੈਸਲੇ ਦੇ ਚਾਰ ਸਾਲ ਬਾਅਦ ਅੱਜ ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਰਾਮ ਮੰਦਰ ਦਾ ਉਦਘਾਟਨ ਹੋਵੇਗਾ। ਇਸ ਵਿਸ਼ਾਲ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਰਾਮ ਲੱਲਾ (ਬੱਚੇ ਭਗਵਾਨ ਰਾਮ ਦੀ ਮੂਰਤੀ) ਦੀ ‘ਪ੍ਰਾਣ ਪ੍ਰਤਿਸ਼ਠਾ’ ਰਸਮਾਂ ਨਾਲ ਕੀਤੀ ਜਾਵੇਗੀ।

ਭਗਵਾਨ ਸ਼੍ਰੀ ਰਾਮ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਚ ਕ੍ਰਿਕਟਰ ਸਚਿਨ ਤੇਂਦੁਲਕਰ, ਸੁਨੀਲ ਗਾਵਸਕਰ, ਕਪਿਲ ਦੇਵ, ਕਪਤਾਨ ਕੂਲ ਮਹਿੰਦਰ ਸਿੰਘ ਧੋਨੀ, ਵਿਰਾਟ ਕੋਹਲੀ, ਹਰਭਜਨ ਸਿੰਘ ਅਤੇ ਰਵੀਚੰਦਰਨ ਅਸ਼ਵਿਨ ਸਮੇਤ ਹੋਰ ਖੇਡਾਂ ਦੇ ਸ਼ਤਰੰਜ ਗ੍ਰੈਂਡਮਾਸਟਰ ਵਿਸ਼ਵਨਾਥਨ ਆਨੰਦ, ਮਹਾਨ ਅਥਲੀਟ ਪੀ. ਟੀ. ਊਸ਼ਾ ਅਤੇ ਫੁੱਟਬਾਲਰ ਬਾਈਚੁੰਗ ਭੂਟੀਆ ਸ਼ਾਮਲ ਹੋਏ। ਤੀਰਅੰਦਾਜ਼ ਦੀਪਿਕਾ ਕੁਮਾਰੀ, ਸਾਬਕਾ ਬੈਡਮਿੰਟਨ ਸਟਾਰ ਗੋਪੀਚੰਦ ਆਦਿ ਪ੍ਰਮੁੱਖ ਖੇਡ ਸ਼ਖਸੀਅਤਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਸਾਨੀਆ ਨੇ ਤਲਾਕ ਦੀ ਕੀਤੀ ਪੁਸ਼ਟੀ, ਸ਼ੋਏਬ ਨੂੰ ਨਵੇਂ ਸਫ਼ਰ ਲਈ ਦਿੱਤੀਆਂ ਸ਼ੁਭਕਾਮਨਾਵਾਂ

ਰਾਮ ਮੰਦਰ

ਰਾਮ ਮੰਦਰ ਨੂੰ ਪਰੰਪਰਾਗਤ ਨਗਰ ਸ਼ੈਲੀ ਵਿਚ ਡਿਜ਼ਾਈਨ ਕੀਤਾ ਗਿਆ ਹੈ। ਇਹ ਮੰਦਰ 380 ਫੁੱਟ ਲੰਬਾ, 250 ਫੁੱਟ ਚੌੜਾ ਅਤੇ 161 ਫੁੱਟ ਉੱਚਾ ਹੈ। ਨਵਾਂ ਢਾਂਚਾ ਚੰਦਰਕਾਂਤ ਸੋਮਪੁਰਾ ਅਤੇ ਉਨ੍ਹਾਂ ਦੇ ਪੁੱਤਰ ਆਸ਼ੀਸ਼ ਨੇ ਤਿਆਰ ਕੀਤਾ ਹੈ। ਮੰਦਰ ਕੰਪਲੈਕਸ 70 ਏਕੜ ਵਿੱਚ ਫੈਲਿਆ ਹੋਇਆ ਹੈ ਜਿਸ ਵਿੱਚੋਂ ਮੁੱਖ ਮੰਦਰ ਦਾ ਖੇਤਰਫਲ 2.7 ਏਕੜ ਹੈ ਅਤੇ ਉਸਾਰੀ ਹੇਠ ਖੇਤਰ ਲਗਭਗ 57,000 ਵਰਗ ਫੁੱਟ ਹੈ। 1,800 ਕਰੋੜ ਰੁਪਏ ਦੀ ਕੀਮਤ ਵਾਲੇ ਪੂਰੇ ਢਾਂਚੇ ਨੂੰ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੁਆਰਾ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ, ਜਿਸ ਨੇ ਪੂਰੇ ਭਾਰਤ ਅਤੇ ਵਿਦੇਸ਼ਾਂ ਤੋਂ 3,500 ਕਰੋੜ ਰੁਪਏ ਤੋਂ ਵੱਧ ਦਾ ਦਾਨ ਇਕੱਠਾ ਕੀਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Tarsem Singh

Content Editor

Related News