ਰਾਜੀਵ ਸੇਥੂ ਅਤੇ ਅਨੀਸ਼ ਸ਼ੈੱਟੀ ਦੀ ਦੌਹਰੀ ਜਿੱਤ

Sunday, Sep 08, 2019 - 04:35 PM (IST)

ਚੇਨਈ : ਐੱਮ. ਆਰ. ਐੱਫ., ਐੱਮ. ਐੱਮ. ਐੱਸ. ਸੀ., ਐੱਫ. ਐੱਮ. ਐੱਸ. ਸੀ. ਆਈ ਇੰਡੀਆ ਨੈਸ਼ਨਲ ਮੋਟਰ ਸਾਈਕਲ ਰੇਸਿੰਗ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਦੇ ਚੌਥੇ ਰਾਊਂਡ ਵਿਚ ਆਈ. ਡੇ ਮਿਟਸੁ ਹੌਂਡਾ ਰਾਈਡਰਾਂ ਨੇ ਇਕ ਵਾਰ ਫਿਰ ਤੋਂ ਪ੍ਰੋਸਟਾਕ 165 ਸੀ. ਸੀ. ਪ੍ਰੋਸਟਾਕ 201-300 ਸੀ. ਸੀ. ਕਲਾਸ ਵਿਚ ਆਪਣਾ ਦਬਦਬਾ ਬਣਾ ਕੇ ਰੱਖਿਆ। ਆਈ. ਡੇ ਮਿਟਸੁ ਹੌਂਡਾ ਟੈਨ ਰੇਸਿੰਗ ਟੀਮ ਨੇ 165 ਸੀ. ਸੀ. ਅਤੇ ਪੀ. ਐੱਸ. 201-300 ਸੀ. ਸੀ. ਕੈਟੇਗਰੀ ਵਿਚ 4 ਪੋਡਿਅਮ ਹਾਸਲ ਕੀਤੇ। ਚੰਗੀ ਸ਼ੁਰੂਆਤ ਦੇ ਨਾਲ ਹੌਂਡਾ ਦੇ ਏ. ਆਰ. ਆਰ. ਸੀ. ਰਾਈਡਰ ਰਾਜੀਵ ਸੇਥੂ ਨੇ ਪ੍ਰੋਸਟਾਕ 165 ਕਲਾਸ ਵਿਚ ਲਗਾਤਾਰ 5ਵੀਂ ਜਿੱਤ ਦਰਜ ਕੀਤੀ। ਉੱਥੇ ਹੀ ਉਸਦੀ ਟੀਮ ਦੇ ਸਾਥੀ ਸਰਥ ਕੁਮਾਰ ਨੇ ਤੀਜੇ ਫਿਨਿਸ਼ ਦੇ ਨਲਾ ਦੋਹਰੀ ਜਿੱਤ ਹਾਸਲ ਕੀਤੀ। ਪ੍ਰੋਸਟਾਕ 201-300 ਸੀ. ਸੀ. ਕਲਾਸ ਵਿਚ ਅਨੀਸ਼ ਸ਼ੈੱਟੀ ਨੇ ਸੀਜ਼ਨ ਦੀ ਚੌਥੀ ਜਿੱਤ ਦਰਜ ਕੀਤੀ। ਉਸਨੇ ਦੂਜੇ ਸਥਾਨ 'ਤੇ ਰਹੇ ਅਭਿਸ਼ੇਕ ਵੀ ਤੋਂ 5 ਸੈਕੰਡ ਬੜ੍ਹਤ ਲਈ। ਏਰੂਲਾ ਰੇਸਿੰਗ ਦੇ ਮਿਥੁਨ ਕੁਮਾਰ ਤੀਜੇ ਸਥਾਨ 'ਤੇ ਰਹੇ।


Related News