IPL 2024: ਰਾਜਸਥਾਨ ਨੇ ਬੈਂਗਲੁਰੂ ਦੇ ਸੁਫਨਿਆਂ 'ਤੇ ਫੇਰਿਆ ਪਾਣੀ, 4 ਵਿਕਟਾਂ ਨਾਲ ਜਿੱਤ ਕੀਤੀ ਦਰਜ

Wednesday, May 22, 2024 - 11:29 PM (IST)

ਸਪੋਰਟਸ ਡੈਸਕ - ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਰਾਜਸਥਾਨ ਰਾਇਲਜ਼ ਅਤੇ ਰਾਇਲ ਚੈਲੰਜਰਜ਼ ਬੰਗਲੌਰ ਵਿਚਾਲੇ ਐਲੀਮੀਨੇਟਰ ਮੈਚ ਖੇਡਿਆ ਗਿਆ। ਇਸ ਮੈਚ ਵਿੱਚ ਰਾਜਸਥਾਨ ਰਾਇਲਜ਼ ਨੇ ਰਾਇਲ ਚੈਲੇਂਜਰ ਬੈਂਗਲੁਰੂ ਨੂੰ 4 ਵਿਕਟਾਂ ਨਾਲ ਹਰਾ ਕੇ ਉਸ ਦੇ ਸੁਫਨਿਆਂ 'ਤੇ ਪਾਣੀ ਫੇਰ ਦਿੱਤਾ। ਰਾਇਲ ਚੈਲੰਜਰਜ਼ ਬੈਂਗਲੁਰੂ ਨੇ 20 ਓਵਰਾਂ 'ਚ 8 ਵਿਕਟਾਂ 'ਤੇ 172 ਦੌੜਾਂ ਬਣਾਈਆਂ। ਉਸ ਵੱਲੋਂ ਵਿਰਾਟ ਕੋਹਲੀ ਨੇ 33, ਫਾਫ ਡੁਪਲੇਸਿਸ ਨੇ 17, ਕੈਮਰਨ ਗ੍ਰੀਨ ਨੇ 27, ਰਜਤ ਪਾਟੀਦਾਰ ਨੇ 34, ਮਹੀਪਾਲ ਲੋਮਰੋਰ ਨੇ 32 ਅਤੇ ਦਿਨੇਸ਼ ਕਾਰਤਿਕ ਨੇ 11 ਦੌੜਾਂ ਬਣਾਈਆਂ। ਰਾਜਸਥਾਨ ਲਈ ਟ੍ਰੇਂਟ ਬੋਲਟ, ਸੰਦੀਪ ਸ਼ਰਮਾ ਅਤੇ ਯੁਜਵੇਂਦਰ ਚਾਹਲ ਨੇ 1-1 ਵਿਕਟ ਲਈ। ਅਵੇਸ਼ ਖਾਨ ਨੇ 44 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਅਸ਼ਵਿਨ ਨੇ 19 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਜਵਾਬ 'ਚ ਰਾਜਸਥਾਨ ਨੇ 19 ਓਵਰਾਂ 'ਚ 6 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।

ਇਸ ਤਰ੍ਹਾਂ ਰਾਜਸਥਾਨ ਦੀ ਟੀਮ ਕੁਆਲੀਫਾਇਰ-2 ਵਿੱਚ ਪਹੁੰਚ ਗਈ। ਹੁਣ 24 ਮਈ ਨੂੰ ਉਨ੍ਹਾਂ ਦਾ ਸਾਹਮਣਾ ਇਕ ਹੋਰ ਨਾਕਆਊਟ ਮੈਚ 'ਚ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਵੇਗਾ। ਇਹ ਮੈਚ ਜਿੱਤਣ ਵਾਲੀ ਟੀਮ 26 ਮਈ ਨੂੰ ਫਾਈਨਲ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨਾਲ ਭਿੜੇਗੀ। ਜਿਸ ਤਰ੍ਹਾਂ ਬੈਂਗਲੁਰੂ ਦੇ ਖਿਡਾਰੀਆਂ ਨੇ ਦਿਨੇਸ਼ ਕਾਰਤਿਕ ਨੂੰ ਗਲੇ ਲਗਾਇਆ, ਮੰਨਿਆ ਜਾ ਰਿਹਾ ਹੈ ਕਿ ਇਹ ਵੀ ਕਾਰਤਿਕ ਦਾ ਆਈਪੀਐੱਲ 'ਚ ਆਖਰੀ ਮੈਚ ਸੀ। ਕਾਰਤਿਕ ਨੇ ਪਹਿਲਾਂ ਸੀਐਸਕੇ ਨੂੰ ਹਰਾਉਣ ਤੋਂ ਬਾਅਦ ਕਿਹਾ ਸੀ ਕਿ ਉਨ੍ਹਾਂ ਨੇ ਸੋਚਿਆ ਸੀ ਕਿ ਸੀਐਸਕੇ ਦੇ ਖਿਲਾਫ ਮੈਚ ਉਸਦੇ ਆਈਪੀਐਲ ਕਰੀਅਰ ਦਾ ਆਖਰੀ ਮੈਚ ਹੋਵੇਗਾ। ਅਜਿਹੇ 'ਚ ਕਾਰਤਿਕ ਦਾ ਕਰੀਅਰ ਖਤਮ ਮੰਨਿਆ ਜਾ ਰਿਹਾ ਹੈ।

ਦੋਵੇਂ ਟੀਮਾਂ ਦੀ ਪਲੇਇੰਗ 11
ਰਾਇਲ ਚੈਲੰਜਰਜ਼ ਬੈਂਗਲੁਰੂ: ਵਿਰਾਟ ਕੋਹਲੀ, ਫਾਫ ਡੂ ਪਲੇਸਿਸ (ਕਪਤਾਨ), ਰਜਤ ਪਾਟੀਦਾਰ, ਕੈਮਰਨ ਗ੍ਰੀਨ, ਗਲੇਨ ਮੈਕਸਵੈੱਲ, ਦਿਨੇਸ਼ ਕਾਰਤਿਕ (ਵਿਕਟਕੀਪਰ), ਮਹੀਪਾਲ ਲੋਮਰੋਰ, ਕਰਨ ਸ਼ਰਮਾ, ਯਸ਼ ਦਿਆਲ, ਮੁਹੰਮਦ ਸਿਰਾਜ, ਲਾਕੀ ਫਰਗੂਸਨ।
ਰਾਜਸਥਾਨ ਰਾਇਲਜ਼: ਯਸ਼ਸਵੀ ਜਾਇਸਵਾਲ, ਟਾਮ ਕੋਹਲਰ-ਕੈਡਮੋਰ, ਸੰਜੂ ਸੈਮਸਨ (ਵਿਕਟਕੀਪਰ-ਕਪਤਾਨ), ਰਿਆਨ ਪਰਾਗ, ਧਰੁਵ ਜੁਰੇਲ, ਰੋਵਮੈਨ ਪਾਵੇਲ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਅਵੇਸ਼ ਖਾਨ, ਸੰਦੀਪ ਸ਼ਰਮਾ, ਯੁਜਵੇਂਦਰ ਚਾਹਲ।


Inder Prajapati

Content Editor

Related News