IPL 2020 RR vs DC : ਦਿੱਲੀ ਨੇ ਰਾਜਸਥਾਨ ਨੂੰ 46 ਦੌੜਾਂ ਨਾਲ ਹਰਾਇਆ

Friday, Oct 09, 2020 - 11:34 PM (IST)

IPL 2020 RR vs DC : ਦਿੱਲੀ ਨੇ ਰਾਜਸਥਾਨ ਨੂੰ 46 ਦੌੜਾਂ ਨਾਲ ਹਰਾਇਆ

ਸ਼ਾਰਜਾਹ- ਸ਼ਾਨਦਾਰ ਲੈਅ 'ਚ ਚੱਲ ਰਹੀ ਦਿੱਲੀ ਕੈਪੀਟਲਸ ਨੇ ਸ਼ੁੱਕਰਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ ਮੈਚ 'ਚ ਰਾਜਸਥਾਨ ਰਾਇਲਜ਼ ਨੂੰ 46 ਦੌੜਾਂ ਨਾਲ ਹਰਾ ਕੇ ਜਿੱਤ ਦੀ ਹੈਟ੍ਰਿਕ ਲਗਾਈ, ਜਿਸ ਨਾਲ ਉਹ ਅੰਕ ਸੂਚੀ 'ਚ 10 ਅੰਕ ਦੇ ਨਾਲ ਚੋਟੀ 'ਤੇ ਪਹੁੰਚ ਗਈ।

PunjabKesari
ਸ਼ਿਮਰੋਨ ਹਿੱਟਮਾਇਰ ਦੀ 45 ਦੌੜਾਂ (24 ਗੇਂਦਾਂ 'ਚ ਇਕ ਚੌਕਾ ਅਤੇ ਪੰਜ ਛੱਕੇ) ਅਤੇ ਮਾਰਕਸ ਸਟੋਇੰਸ ਦੀ 39 ਦੌੜਾਂ (30 ਗੇਂਦਾਂ 'ਤੇ ਚਾਰ ਛੱਕੇ) ਦੀ ਪਾਰੀ ਨਾਲ ਦਿੱਲੀ ਕੈਪੀਟਲਸ ਨੇ 20 ਓਵਰਾਂ 'ਚ 8 ਵਿਕਟਾਂ 'ਤੇ 184 ਦੌੜਾਂ ਦਾ ਸਕੋਰ ਬਣਾਇਆ। ਇਸ ਦੇ ਜਵਾਬ 'ਚ ਰਾਜਸਥਾਨ ਰਾਇਲਜ਼ ਦੀ ਟੀਮ ਯਸ਼ਸਵੀ ਜਾਇਸਵਾਲ (34 ਦੌੜਾਂ) ਅਤੇ ਰਾਹੁਲ ਤਵੇਤੀਆ (38) ਦੌੜਾਂ ਦੀ ਪਾਰੀਆਂ ਦੇ ਬਾਵਜੂਦ 19.4 ਓਵਰਾਂ 'ਚ 138 ਦੌੜਾਂ 'ਤੇ ਢੇਰ ਹੋ ਗਈ, ਜਿਸ ਦੌਰਾਨ ਉਸਦੀ ਲਗਾਤਾਰ ਚੌਥੀ ਹਾਰ ਹੈ। ਦਿੱਲੀ ਕੈਪੀਟਲਸ ਦੀ ਇਹ 6 ਮੈਚਾਂ 'ਚ ਪੰਜਵੀਂ ਜਿੱਤ ਹੈ, ਉਸਦੇ ਲਈ ਹਿੱਟਮਾਇਰ ਨੇ ਬੱਲੇਬਾਜ਼ੀ ਤੋਂ ਇਲਾਵਾ ਫੀਲਡਿੰਗ 'ਚ ਕਮਾਲ ਕੀਤਾ ਤਾਂ ਉੱਥੇ ਹੀ ਸਟੋਇੰਸ ਨੇ ਵੀ ਮਹੱਤਵਪੂਰਨ ਸਮੇਂ 'ਤੇ ਬੱਲੇ ਨਾਲ ਵਧੀਆ ਕਰਨ ਤੋਂ ਬਾਅਦ 2 ਓਵਰਾਂ 'ਚ 17 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ।

PunjabKesari

PunjabKesari


ਰਾਜਸਥਾਨ ਨੂੰ ਤੀਜੇ ਓਵਰਾਂ 'ਚ ਜੋਸ ਬਟਲਰ (13 ਦੌੜਾਂ) ਦੇ ਰੂਪ 'ਚ ਪਹਿਲਾ ਝਟਕਾ ਲੱਗਾ, ਜਿਸ ਨੂੰ ਰਵੀਚੰਦਰਨ ਅਸ਼ਵਿਨ (22 ਦੌੜਾਂ 'ਤੇ 2 ਵਿਕਟਾਂ) ਨੇ ਆਊਟ ਕੀਤਾ। ਟੀਮ ਆਪਣੇ ਕਪਤਾਨ ਸਟੀਵ ਸਮਿਥ (24 ਦੌੜਾਂ, 17 ਗੇਂਦਾਂ 'ਚ 2 ਚੌਕੇ ਅਤੇ ਇਕ ਛੱਕਾ) 'ਤੇ ਬਹੁਤ ਨਿਰਭਰ ਹੈ ਪਰ ਉਹ ਵੀ ਵੱਡੀ ਪਾਰੀ ਨਹੀਂ ਖੇਡ ਸਕੇ ਅਤੇ ਐਨਰਿਚ ਨੋਰਤਜੇ ਦੀ ਗੇਂਦ 'ਤੇ ਹਿੱਟਮਾਇਰ ਨੇ ਸ਼ਾਨਦਾਰ ਕੈਚ ਕੀਤਾ।

PunjabKesari

PunjabKesari

PunjabKesari

ਟੀਮਾਂ ਇਸ ਤਰ੍ਹਾਂ ਹਨ-
ਰਾਜਸਥਾਨ ਰਾਇਲਜ਼-
ਸਟੀਵ ਸਮਿਥ (ਕਪਤਾਨ), ਜੋਸ ਬਟਲਰ, ਰੌਬਿਨ ਉਥੱਪਾ, ਸੰਜੂ ਸੈਮਸਨ, ਬੇਨ ਸਟੋਕਸ, ਜੋਫ੍ਰਾ ਆਰਚਰ, ਯਸ਼ਸਵੀ ਜਾਇਸਵਾਲ, ਮਨਨ ਵੋਹਰਾ, ਕਾਰਤਿਕ ਤਿਆਗੀ, ਅਕਾਸ਼ ਸਿੰਘ, ਓਸ਼ੇਨ ਥਾਮਸ, ਐਂਡ੍ਰਿਊ ਟਾਏ, ਡੇਵਿਡ ਮਿਲਰ, ਟਾਮ ਕਿਊਰਨ, ਅਨਿਰੁਧ ਜੋਸ਼ੀ, ਸ਼੍ਰੇਅਸ ਗੋਪਾਲ, ਰਿਆਨ ਪਰਾਗ, ਵਰੁਣ ਆਰੋਨ, ਸ਼ਸ਼ਾਂਕ ਸਿੰਘ, ਅਨੁਜ ਰਾਵਤ, ਮਹਿਪਾਲ ਲੋਮਰੋਰ, ਮਯੰਕ ਮਾਰਕੰਡੇ।

ਦਿੱਲੀ ਕੈਪੀਟਲਸ- ਸ਼੍ਰੇਅਸ ਅਈਅਰ (ਕਪਤਾਨ), ਆਰ. ਅਸ਼ਵਿਨ, ਸ਼ਿਖਰ ਧਵਨ, ਪ੍ਰਿਥਵੀ ਸ਼ਾਹ, ਸ਼ਿਮਰੋਨ ਹੈੱਟਮਾਇਰ, ਕੈਗਿਸੋ ਰਬਾਡਾ, ਅਜਿੰਕਯ ਰਹਾਨੇ, ਅਮਿਤ ਮਿਸ਼ਰਾ, ਰਿਸ਼ਭ ਪੰਤ (ਵਿਕਟਕੀਪਰ), ਇਸ਼ਾਂਤ ਸ਼ਰਮਾ, ਅਕਸ਼ਰ ਪਟੇਲ, ਸੰਦੀਪ ਲਾਮੀਚਾਨੇ, ਕੀਮੋ ਪੌਲ, ਡੈਨੀਅਲ ਸੈਮਸ, ਮੋਹਿਤ ਸ਼ਰਮਾ, ਐਨਰਿਚ ਨੋਰਤਜੇ, ਐਲਕਸ ਕੈਰੀ (ਵਿਕਟਕੀਪਰ), ਅਵੇਸ਼ ਖਾਨ, ਤੁਸ਼ਾਰ ਦੇਸ਼ਪਾਂਡੇ, ਹਰਸ਼ਲ ਪਟੇਲ, ਮਾਰਕਸ ਸਟੋਇੰਸ, ਲਲਿਤ ਯਾਦਵ।


author

Gurdeep Singh

Content Editor

Related News