ਰਾਜਾ-ਸ਼ਰਨ ਨੇ ਵਿੰਬਲਡਨ ਦੇ ਦੂਜੇ ਦੌਰ ਵਿਚ ਕੀਤਾ ਪ੍ਰਵੇਸ਼

Thursday, Jul 06, 2017 - 02:18 PM (IST)

ਰਾਜਾ-ਸ਼ਰਨ ਨੇ ਵਿੰਬਲਡਨ ਦੇ ਦੂਜੇ ਦੌਰ ਵਿਚ ਕੀਤਾ ਪ੍ਰਵੇਸ਼

ਲੰਡਨ— ਪੂਰਵ ਰਾਜਾ ਅਤੇ ਦਿਵਿਜ ਸ਼ਰਨ ਦੀ ਭਾਰਤ ਦੀ ਗੈਰ ਦਰਜਾ ਪ੍ਰਾਪਤ ਜੋੜੀ ਨੇ ਵਿੰਬਲਡਨ ਗ੍ਰੈਂਡਸਲੈਮ ਟੈਨਿਸ ਟੂਰਨਾਮੈਂਟ ਦੇ ਪੁਰਸ਼ ਵਰਗ ਵਿਚ ਡਬਲਜ਼ ਵਰਗ ਦੇ ਦੂਜੇ ਦੌਰ ਵਿਚ ਪ੍ਰਵੇਸ਼ ਕਰ ਲਿਆ ਹੈ। 

ਇਸ ਭਾਰਤੀ ਜੋੜੀ ਨੇ ਬੁੱਧਵਾਰ ਨੂੰ ਕਾਇਲੇ ਐਡਮੰਡ ਅਤੇ ਜੋਆਓ ਸੌਸਾ ਦੀ ਬ੍ਰਿਟਿਸ਼-ਪੁਰਤਗਾਲੀ ਜੋੜੀ ਨੂੰ 4 ਸੈੱਟਾਂ ਵਿਚ ਹਰਾਇਆ। ਉਨ੍ਹਾਂ ਤਿੰਨ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚਲੇ ਮੁਕਾਬਲੇ ਵਿਚ 7-6 (7-2) 3-6 6-4 7-6 (8-6) ਨਾਲ ਜਿੱਤ ਦਰਜ ਕੀਤੀ। ਜਦੋਂਕਿ ਰਾਜਾ-ਸ਼ਰਨ ਦੀ ਜੋੜੀ ਨੇ ਚੌਥੇ ਸੈਟ ਦੇ ਟਾਈਬ੍ਰੇਕਰ ਵਿਚ ਇਕ ਸੈਟ ਪੁਆਇੰਟ ਬਚਾਇਆ ਅਤੇ ਫਿਰ ਮੁਕਾਬਲੇਬਾਜ਼ ਜੋੜੀ ਦੀ ਸਰਵਿਸ ਤੋੜਦੇ ਹੋਏ ਸੈੱਟ ਅਤੇ ਮੈਚ 8-6 ਨਾਲ ਜਿੱਤ ਲਿਆ। ਏ.ਟੀ.ਪੀ. ਡਬਲਜ਼ ਰੈਂਕਿੰਗ 'ਚ 57ਵੇਂ ਸਥਾਨ 'ਤੇ ਇਸ ਜੋੜੀ ਦਾ ਇਹ ਸਰਵਸ਼੍ਰੇਸ਼ਠ ਪ੍ਰਦਰਸ਼ਨ ਹੈ ਕਿਉਂਕਿ ਉਹ ਪਿਛਲੀਆਂ ਕੋਸ਼ਿਸ਼ਾਂ ਵਿਚ ਚੈਂਪੀਅਨਸ਼ਿਪ ਦੇ ਪਹਿਲੇ ਦੌਰ ਤੋਂ ਅੱਗੇ ਨਹੀਂ ਵਧ ਸਕੇ ਸਨ।  


Related News