ਰੈਨਾ ਨੇ ਧੋਨੀ ਨੂੰ ਦੱਸਿਆ ਕਪਤਾਨਾਂ ਦਾ ਕਪਤਾਨ, ਜਿਸ ਨੇ ਬਦਲਿਆ ਟੀਮ ਦਾ ਚਿਹਰਾ

02/13/2020 4:13:52 PM

ਨਵੀਂ ਦਿੱਲੀ : ਤਜ਼ਰਬੇਕਾਰ ਬੱਲੇਬਾਜ਼ ਸੁਰੇਸ਼ ਰੈਨਾ ਦਾ ਮੰਨਣਾ ਹੈ ਕਿ ਮਹਿੰਦਰ ਸਿੰਘ ਧੋਨੀ ਭਾਰਤ ਦੇ ਹਮੇਸ਼ਾ ਲਈ ਸਰਵਸ੍ਰੇਸ਼ਠ ਕਪਤਾਨ ਰਹਿਣਗੇ। ਰੈਨਾ ਅਤੇ ਧੋਨੀ ਆਈ. ਪੀ. ਐੱਲ. ਵਿਚ ਇਕ ਹੀ ਫ੍ਰੈਂਚਾਈਜ਼ੀ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਲਈ ਖੇਡਦੇ ਹਨ। ਧੋਨੀ ਇਸ ਟੀਮ ਦੇ ਕਪਤਾਨ ਵੀ ਹਨ। ਸਟਾਰ ਸਪੋਰਟਸ ਤਮਿਲ 'ਤ 'ਦਿ ਸੁਪਰ ਕਿੰਗਜ਼ ਸ਼ੋਅ' ਦੌਰਾਨ ਰੈਨਾ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਸਾਡੇ ਕੋਲ ਸਰਵਸ੍ਰੇਸ਼ਠ ਕਪਤਾਨ ਸੀ, ਜਿਸ ਨੇ ਭਾਰਤੀ ਟੀਮ ਨੂੰ ਬਦਲ ਕੇ ਰੱਖ ਦਿੱਤਾ। ਹੁਣ ਇਹੀ ਉਤਸ਼ਾਹ ਸਾਡੇ ਡ੍ਰੈਸਿੰਗ ਰੂਮ ਵਿਚ ਵੀ ਹੈ।''

PunjabKesari

ਧੋਨੀ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ ਪਰ ਇਸ 38 ਸਾਲਾ ਵਿਕਟਕੀਪਰ ਬੱਲੇਬਾਜ਼ ਦੇ ਸੀਮਤ ਓਵਰਾਂ ਦੇ ਫਾਰਮੈਟ ਵਿਚ ਭਵਿੱਖ ਨੂੰ ਲੈ ਕੇ ਅਟਕਲਾਂ ਜਾਰੀ ਹਨ। 2 ਵਾਰ ਵਰਲਡ ਕੱਪ ਜਿੱਤਾਉਣ ਵਾਲੀ ਭਾਰਤੀ ਟੀਮ ਦੇ ਕਪਤਾਨ ਰਹਿ ਚੁੱਕੇ ਧੋਨੀ ਇੰਗਲੈਂਡ ਵਿਚ 2019 ਵਰਲਡ ਕੱਪ ਤੋਂ ਹੀ ਟੀਮ ਵਿਚੋਂ ਬਾਹਰ ਹਨ। ਧੋਨੀ ਦੀ 23 ਮਾਰਚ ਤੋਂ ਸ਼ੁਰੂ ਹੋ ਰਹੇ ਆਈ. ਪੀ. ਐੱਲ. ਵਿਚ ਵਾਪਸੀ ਦੀ ਉਮੀਦ ਹੈ, ਜਿੱਥੇ ਉਹ ਸੀ. ਐੱਸ. ਕੇ. ਦੀ ਕਪਤਾਨੀ ਦੀ ਜ਼ਿੰਮੇਵਾਰੀ ਸੰਭਾਲਣਗੇ। ਚੇਨਈ ਦੇ ਐੱਮ. ਏ. ਚਿਦੰਬਰਮ ਸਟੇਡੀਅਮ ਵਿਚ : 3 ਸਟੈਂਡ ਨੂੰ ਖੋਲ੍ਹਣ ਦੀ ਇਜਾਜ਼ਤ ਮਿਲਣ ਤੋਂ ਬਾਅਦ ਰੈਨਾ ਨੇ ਪ੍ਰ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਉਹ ਸੀ. ਐਸ. ਕੇ. ਦੇ ਹਰ ਮੈਚ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਪਹੁੰਚਣ।


Related News