ਲਖਨਊ ਦੀ ਬੈਂਗਲੁਰੂ ''ਤੇ ਜਿੱਤ ਦੇ ਹੀਰੋ ਰਹੇ ਨਿਕੋਲਸ ਪੂਰਨ ਦੀ ਸੁਰੇਸ਼ ਰੈਨਾ ਨੇ ਕੀਤੀ ਸ਼ਲਾਘਾ
Tuesday, Apr 11, 2023 - 06:20 PM (IST)
ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (IPL) 2023 ਦੇ 15ਵੇਂ ਮੈਚ 'ਚ 10 ਅਪ੍ਰੈਲ ਨੂੰ ਐੱਮ ਚਿੰਨਾਸਵਾਮੀ ਸਟੇਡੀਅਮ 'ਚ ਕੇਐੱਲ ਰਾਹੁਲ ਦੀ ਅਗਵਾਈ ਵਾਲੀ ਲਖਨਊ ਸੁਪਰ ਜਾਇੰਟਸ ਨੇ ਰਾਇਲ ਚੈਲੰਜਰਜ਼ ਬੈਂਗਲੁਰੂ 'ਤੇ ਇਕ ਵਿਕਟ ਨਾਲ ਜਿੱਤ ਦਰਜ ਕੀਤੀ। ਨਿਕੋਲਸ ਪੂਰਨ ਨੇ ਇਸ ਜਿੱਤ 'ਚ ਅਹਿਮ ਪਾਰੀ ਖੇਡੀ, ਜਿਸ ਦੇ ਬਾਰੇ 'ਚ ਆਈ.ਪੀ.ਐੱਲ. ਸੁਰੇਸ਼ ਰੈਨਾ ਨੇ ਕਿਹਾ ਕਿ ਉਹ ਖਤਰਨਾਕ ਬੱਲੇਬਾਜ਼ ਹੈ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਰਸੀਬੀ ਨੇ ਵਿਰਾਟ ਕੋਹਲੀ, ਫਾਫ ਡੂ ਪਲੇਸਿਸ ਅਤੇ ਗਲੇਨ ਮੈਕਸਵੈੱਲ ਦੇ ਅਰਧ ਸੈਂਕੜਿਆਂ ਦੀ ਬਦੌਲਤ 212 ਦੌੜਾਂ ਬਣਾਈਆਂ। ਲਖਨਊ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਕਿਉਂਕਿ ਕਾਇਲ ਮੇਅਰਸ ਸਿਫਰ 'ਤੇ ਆਊਟ ਹੋ ਗਏ ਅਤੇ ਕਪਤਾਨ ਰਾਹੁਲ ਵੀ ਜਲਦੀ ਆਊਟ ਹੋ ਗਏ।
ਇਹ ਵੀ ਪੜ੍ਹੋ : ਵਿਕਟ ਲਈ ਅਮਿਤ ਮਿਸ਼ਰਾ ਨੇ ਨਿਯਮਾਂ ਨੂੰ ਟੰਗਿਆ ਛਿੱਕੇ, ਵਿਰਾਟ ਕੋਹਲੀ ਨੂੰ ਧੋਖੇ ਨਾਲ ਕੀਤਾ ਆਊਟ
ਹਾਲਾਂਕਿ, ਨਿਕੋਲਸ ਪੂਰਨ ਨੇ ਇੱਕ ਸਨਸਨੀਖੇਜ਼ ਪਾਰੀ ਖੇਡੀ, ਜਿਸ 'ਚ IPL 2023 ਦਾ ਸਭ ਤੋਂ ਤੇਜ਼ ਅਰਧ ਸੈਂਕੜਾ (15 ਗੇਂਦਾਂ) ਬਣਾਇਆ ਅਤੇ 19 ਗੇਂਦਾਂ ਵਿੱਚ 62 ਦੌੜਾਂ ਬਣਾ ਕੇ ਲਖਨਊ ਨੂੰ ਇੱਕ ਵਿਕਟ ਨਾਲ ਜਿੱਤ ਦਿਵਾਈ। ਰੈਨਾ ਨੇ ਜਿਓਸਿਨੇਮਾ 'ਤੇ ਕਿਹਾ, 'ਉਹ ਇਕ ਖਤਰਨਾਕ ਬੱਲੇਬਾਜ਼ ਹੈ। ਅਸੀਂ ਐਮਐਸ ਧੋਨੀ, ਸਟੋਇਨਿਸ, ਮਿਸ਼ੇਲ ਮਾਰਸ਼, ਕੀਰੋਨ ਪੋਲਾਰਡ ਅਤੇ ਹਾਰਦਿਕ ਪੰਡਯਾ ਤੋਂ ਮੈਚ ਫਿਨਿਸ਼ ਹੁੰਦਾ ਦੇਖਿਆ ਹੈ ਪਰ ਉਹ ਬਹੁਤ ਵੱਖਰੇ ਹਨ। ਸੀਜ਼ਨ ਦੇ ਸਭ ਤੋਂ ਤੇਜ਼ 50 ਲਈ 15 ਗੇਂਦਾਂ 'ਤੇ 50 ਦੌੜਾਂ ਬਹੁਤ ਖਾਸ ਹੈ।
ਰੈਨਾ ਨੇ ਕਿਹਾ ਕਿ ਪੂਰਨ ਦੀ ਪਾਰੀ ਨੇ ਆਖਰਕਾਰ ਲਖਨਊ ਨੂੰ ਜਿੱਤ ਦਿਵਾਈ ਅਤੇ ਇਸ ਲਈ ਬਹੁਤ ਵਿਸ਼ਵਾਸ ਅਤੇ ਸਕਾਰਾਤਮਕਤਾ ਦੀ ਲੋੜ ਸੀ। ਰੈਨਾ ਨੇ ਕਿਹਾ, '15 ਗੇਂਦਾਂ 'ਚ 50 ਤੋਂ ਜ਼ਿਆਦਾ ਪੂਰਨ ਨੇ ਆਪਣੀ ਟੀਮ ਲਈ ਜਿੱਤ ਦਰਜ ਕੀਤੀ। ਉਸ ਸਥਿਤੀ ਤੋਂ ਮੈਚ ਜਿੱਤਣ ਲਈ ਵਿਅਕਤੀ ਕੋਲ ਬਹੁਤ ਸਕਾਰਾਤਮਕਤਾ ਅਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਉਹ ਕਿਸੇ ਵੀ ਸਮੇਂ ਮੈਚ ਜਿੱਤ ਸਕਦਾ ਹੈ। ਜਿਸ ਤਰ੍ਹਾਂ ਉਸ ਨੇ ਗੇਂਦ ਨੂੰ ਮੈਦਾਨ ਦੇ ਆਲੇ-ਦੁਆਲੇ ਮਾਰਿਆ, ਉਹ ਇਕ ਸ਼ਾਨਦਾਰ ਪਾਰੀ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।