ਰੈਨਾ ਦੀ ਭਰਪਾਈ ਮੁਸ਼ਕਿਲ ਪਰ ਸਾਡੀ ਟੀਮ ਮਜ਼ਬੂਤ : ਵਾਟਸਨ
Thursday, Sep 10, 2020 - 07:46 PM (IST)
ਅਾਬੂ ਧਾਬੀ– ਚੇਨਈ ਸੁਪਰ ਕਿੰਗਜ਼ ਦੇ ਤਜਰਬੇਕਾਰ ਅਾਲਰਾਊਂਡਰ ਸ਼ੇਨ ਵਾਟਸਨ ਦਾ ਕਹਿਣਾ ਹੈ ਕਿ ਟੀਮ ਨੂੰ ਸਾਥੀ ਖਿਡਾਰੀ ਸੁਰੇਸ਼ ਰੈਨਾ ਦੀ ਕਮੀ ਮਹਿਸੂਸ ਹੋਵੇਗੀ ਤੇ ਉਸਦੀ ਭਰਪਾਈ ਕਰਨੀ ਕਾਫੀ ਮੁਸ਼ਕਿਲ ਹੋਵੇਗਾ ਪਰ ਉਸਦੀ ਟੀਮ ਮਜ਼ਬੂਤ ਹੈ। ਚੇਨਈ ਦਾ ਅਾਲਰਾਊਂਡਰ ਰੈਨਾ ਨਿੱਜੀ ਕਾਰਣਾਂ ਦੇ ਕਾਰਣ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ 19 ਸਤੰਬਰ ਤੋਂ 10 ਨਵੰਬਰ ਤਕ ਹੋਣ ਵਾਲੇ ਅਾਈ. ਪੀ. ਐੱਲ. ਦੇ 13ਵੇਂ ਸੈਸ਼ਨ ਤੋਂ ਹਟ ਗਿਅਾ ਸੀ। ਰੈਨਾ ਹਾਲਾਂਕਿ 21 ਅਗਸਤ ਨੂੰ ਟੀਮ ਦੇ ਨਾਲ ਯੂ. ਏ. ਈ. ਗਿਅਾ ਸੀ ਪਰ ਕੁਝ ਿਦਨਾਂ ਬਾਅਦ ਉਹ ਨਿੱਜੀ ਕਾਰਣਾਂ ਦਾ ਹਵਾਲਾ ਦੇ ਕੇ ਵਤਨ ਪਰਤ ਅਾਇਅਾ ਸੀ। ਰੈਨਾ ਤੋਂ ਬਾਅਦ ਟੀਮ ਦੇ ਅਾਫ ਸਪਿਨਰ ਹਰਭਜਨ ਿਸੰਘ ਨੇ ਵੀ ਨਿੱਜੀ ਕਾਰਣਾਂ ਦੇ ਕਾਰਣ ਅਾਈ. ਪੀ. ਐੱਲ. ਦੇ ਇਸ ਸੈਸ਼ਨ ਵਿਚੋਂ ਹਟਣ ਦਾ ਫੈਸਲਾ ਕੀਤਾ ਸੀ।
ਵਾਟਸਨ ਨੇ ਕਿਹਾ,‘‘ਸਾਨੂੰ ਰੈਨਾ ਤੇ ਹਰਭਜਨ ਦੀ ਗੈਰ-ਹਾਜ਼ਰੀ ਤੋਂ ਪਾਰ ਪਾਉਣਾ ਪਵੇਗਾ ਪਰ ਚੇਨਈ ਲਈ ਰਾਹਤ ਦੀ ਗੱਲ ਇਹ ਹੈ ਕਿ ਉਹ ਵੀ ਹੋਰ ਟੀਮਾਂ ਦੀ ਤਰ੍ਹਾਂ ਮਜ਼ਬੂਤ ਹੈ।’’ ਵਾਟਸਨ ਨੇ ਨਾਲ ਹੀ ਕਿਹਾ ਕਿ ਰੈਨਾ ਤੇ ਭੱਜੀ ਦੀ ਗੈਰ-ਹਾਜ਼ਰੀ ਕਾਰਣ ਮੁਰਲੀ ਵਿਜੇ ਤੇ ਪਿਊਸ਼ ਚਾਵਲਾ ਵਰਗੇ ਬਿਹਤਰੀਨ ਖਿਡਾਰੀਅਾਂ ਨੂੰ ਜ਼ਿਅਾਦਾ ਮੌਕੇ ਮਿਲਣਗੇ।