ਰਾਹੁਲ ਨੇ ਆਥੀਆ ਨੂੰ ਜਨਮਦਿਨ ਦੀ ਦਿੱਤੀ ਵਧਾਈ, ਸ਼ੇਅਰ ਕੀਤੀ ਇਹ ਖਾਸ ਫੋਟੋ

Friday, Nov 06, 2020 - 07:34 PM (IST)

ਰਾਹੁਲ ਨੇ ਆਥੀਆ ਨੂੰ ਜਨਮਦਿਨ ਦੀ ਦਿੱਤੀ ਵਧਾਈ, ਸ਼ੇਅਰ ਕੀਤੀ ਇਹ ਖਾਸ ਫੋਟੋ

ਨਵੀਂ ਦਿੱਲੀ- ਭਾਰਤੀ ਟੀਮ ਦੇ ਬੱਲੇਬਾਜ਼ ਕੇ. ਐੱਲ. ਰਾਹੁਲ ਦਾ ਨਾਂ ਜ਼ਿਆਦਾਤਰ ਬਾਲੀਵੁੱਡ ਅਦਾਕਾਰਾ ਆਥੀਆ ਸ਼ੈੱਟੀ ਦੇ ਨਾਲ ਜੋੜਿਆ ਜਾਂਦਾ ਰਿਹਾ ਹੈ। ਇਨ੍ਹਾਂ ਦੋਵਾਂ ਦੀਆਂ ਨਜ਼ਦੀਕੀਆਂ ਨੇ ਵੀ ਖੂਬ ਸੁਰਖੀਆਂ ਬਟੋਰੀਆਂ ਸਨ। ਹਾਲ ਹੀ 'ਚ ਆਥੀਆ ਸ਼ੈੱਟੀ ਨੇ ਆਪਣਾ ਜਨਮਦਿਨ ਮਨਾਇਆ ਤੇ ਉਸ ਨੂੰ ਜਨਮਦਿਨ ਦੀ ਵਧਾਈ ਦੇਣ 'ਚ ਰਾਹੁਲ ਵੀ ਪਿੱਛੇ ਰਹਿਣ ਵਾਲੇ ਨਹੀਂ ਸਨ। ਰਾਹੁਲ ਨੇ ਸੋਸ਼ਲ ਮੀਡੀਆ 'ਤੇ ਆਥੀਆ ਸ਼ੈੱਟੀ ਦੀ ਫੋਟੋ ਸ਼ੇਅਰ ਕਰਦੇ ਹੋਏ ਜਨਮਦਿਨ ਦੀ ਵਧਾਈ ਦਿੱਤੀ।

PunjabKesari
ਰਾਹੁਲ ਨੇ ਆਥੀਆ ਸ਼ੈੱਟੀ ਦੇ ਜਨਮਦਿਨ 'ਤੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫੋਟੋ ਸ਼ੇਅਰ ਕਰਦੇ ਹੋਏ ਆਥੀਆ ਨੂੰ ਜਨਮਦਿਨ ਦੀ ਵਧਾਈ ਦਿੱਤੀ। ਇਸ ਫੋਟੋ 'ਚ ਰਾਹੁਲ ਆਥੀਆ ਨੂੰ ਗਲੇ ਲਗਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਰਾਹੁਲ ਨੇ ਪਿਆਰ ਦੇ ਨਾਲ ਲਿਖਿਆ ਕਿ-'ਜਨਮਦਿਨ ਮੁਬਾਰਕ ਹੋ ਮੇਰੇ ਪਾਗਲ ਬੱਚੇ।' ਉਸਦੀ ਇਸ ਫੋਟੋ 'ਤੇ ਲੋਕਾਂ ਨੇ ਆਪਣੇ-ਆਪਣੇ ਸੁਝਾਅ ਦੇਣੇ ਸ਼ੁਰੂ ਕਰ ਦਿੱਤੇ। ਜ਼ਿਕਰਯੋਗ ਹੈ ਕਿ ਆਥੀਆ ਸ਼ੈੱਟੀ ਨੇ 5 ਨਵੰਬਰ ਨੂੰ ਆਪਣਾ 28ਵਾਂ ਜਨਮਦਿਨ ਮਨਾਇਆ। ਉਸਦੇ ਇਸ ਜਨਮਦਿਨ ਨੂੰ ਕੇ. ਐੱਲ. ਰਾਹੁਲ ਦੀ ਸੋਸ਼ਲ ਮੀਡੀਆ ਪੋਸਟ ਨੇ ਯਾਦਗਾਰ ਬਣਾ ਦਿੱਤਾ। 

 

 
 
 
 
 
 
 
 
 
 
 
 
 
 

Happy birthday mad child 🖤

A post shared by KL Rahul👑 (@rahulkl) on Nov 5, 2020 at 4:43am PST


author

Gurdeep Singh

Content Editor

Related News