ਰਾਹੁਲ ਦਾ ਖੁਲਾਸਾ, IPL ਦੌਰਾਨ ਗੁੱਸੇ ਵਿਚ ਇਸ ਗੇਂਦਬਾਜ਼ ਨੂੰ ਖਤਮ ਕਰਨਾ ਚਾਹੁੰਦਾ ਸੀ ਗੇਲ

06/25/2020 1:34:14 PM

ਸਪੋਰਟਸ ਡੈਸਕ : ਦੁਨੀਆ ਦੇ ਸਭ ਤੋਂ ਖਤਰਨਾਕ ਤੇ ਧਾਕੜ  ਬੱਲੇਬਾਜ਼ਾਂ ਵਿਚ ਸ਼ਾਮਲ ਕ੍ਰਿਸ ਗੇਲ ਨੇ ਇੰਡੀਅਨ ਪ੍ਰੀਮੀਅਰ ਲੀਗ ਵਿਚ ਵੀ ਰੱਜ ਕੇ ਧਮਾਲ ਮਚਾਇਆ ਹੈ। ਕਈ ਸਾਲ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਨਾਲ ਖੇਡਣ ਤੋਂ ਬਾਅਦ ਗੇਲ ਕਿੰਗਸ ਇਲੈਵਨ ਪੰਜਾਬ ਨਾਲ ਜੁੜੇ। ਉਸ ਨੇ ਕਿੰਗਜ਼ ਇਲੈਵਨ ਪੰਜਾਬ ਲਈ ਕਈ ਸ਼ਾਨਦਾਰ ਤੇ ਯਾਦਗਾਰ ਪਾਰੀਆਂ ਖੇਡੀਆਂ। ਕੇ. ਐੱਲ. ਰਾਹੁਲ ਦੇ ਨਾਲ ਉਹ ਓਪਨਿੰਗ ਕਰਦੇ ਸੀ। ਵੈਸਇੰਡੀਜ਼ ਦੇ ਇਸ ਸੁਪਰ ਸਟਾਰ ਨੂੰ 2018 ਦੀ ਆਈ. ਪੀ. ਐੱਲ. ਨਿਲਾਮੀ ਵਿਚ ਪੰਜਾਬ ਨੇ ਖਰੀਦਿਆ ਸੀ। ਰਾਹਲੁ ਤੇ ਗੇਲ ਨੇ ਆਪਣੀ ਸਾਂਝੇਦਾਰੀਆਂ ਨਾਲ ਕਈ ਵਾਰ ਟੀਮ ਨੂੰ ਜਿੱਤ ਦਿਵਾਈ। ਰਾਹੁਲ ਨੇ ਹਾਲ ਹੀ 'ਚ ਇਕ ਪਲ ਨੂੰ ਯਾਦ ਕੀਤਾ ਹੈ, ਜਦੋਂ ਕ੍ਰਿਸ ਗੇਲ ਨੂੰ ਮੈਚ ਦੌਰਾਨ ਬਹੁਤ ਗੁੱਸਾ ਆ ਗਿਆ ਸੀ।

PunjabKesari

ਆਈ. ਪੀ. ਐੱਲ. ਦੇ ਇਕ ਮੈਚ ਦੌਰਾਨ ਸਨਰਾਈਜ਼ਰਸ ਹੈਦਰਾਬਾਦ ਦੇ ਗੇਂਦਬਾਜ਼ ਰਾਸ਼ਿਦ ਖਾਨ ਨਾਲ ਕ੍ਰਿਸ ਗੇਲ ਬਹੁਤ ਗੁੱਸਾ ਹੋ ਗਏ ਸੀ। ਗੇਲ ਨੇ ਕਿਹਾ ਕਿ ਜੇਕਰ ਰਾਸ਼ਿਦ ਨੇ ਉਸ ਨੂੰ ਘੂਰਿਆ ਤਾਂ ਉਹ ਉਸ ਨੂੰ ਖਤਮ (ਜਾਨੋਂ ਮਾਰ ਦੇਣਗੇ) ਕਰ ਦੇਣਗੇ। ਰਾਹੁਲ ਤੇ ਗੇਲ ਸ਼ੋਅ ਦੌਰਾਨ ਮਯੰਕ ਅਗਰਵਾਲ ਦੀ ਮੇਜ਼ਬਾਨੀ ਵਿਚ ਕਈ ਵਿਸ਼ਿਆਂ 'ਤੇ ਚਰਚਾ ਕਰ ਚੁੱਕੇ ਹਨ। ਇਸ ਸ਼ੋਅ ਦੌਰਾਨ ਕ੍ਰਿਸ ਗੇਲ ਦੇ ਗੁੱਸੇ ਦਾ ਕਿੱਸਾ ਸੁਣਾਉਂਦਿਆਂ ਕੇ. ਐੱਲ. ਰਾਹੁਲ ਨੇ ਕਿਹਾ ਕਿ ਮੈਨੂੰ ਯਾਦ ਹੈ ਕਿ ਕ੍ਰਿਸ ਗੇਲ ਦੌੜਾਂ ਦੇ ਭੁੱਖੇ ਸੀ। ਉਹ ਉਸ ਸੀਜ਼ਨ ਵਿਚ ਸ਼ਾਨਦਾਰ ਕਰਨਾ ਚਾਹੁੰਦੇ ਸੀ। ਉਹ ਗੁੱਸੇ ਵਿਚ ਸੀ ਤੇ ਉਹ ਮੈਚ  ਜਿੱਤਣਾ ਚਾਹੁੰਦੇ ਸੀ। ਸਾਡਾ ਮੈਚ ਸਨਰਾਈਰਜ਼ ਹੈਦਰਾਬਾਦ ਖ਼ਿਲਾਫ਼ ਸੀ। ਤਦ ਗੇਲ ਨੇ ਮੈਨੂੰ ਕਿਹਾ ਸੀ ਕਿ ਜੇਕਰ ਰਾਸ਼ਿਦ ਖਾਨ ਮੈਨੂੰ ਘੂਰੇਗਾ ਤਾਂ ਮੈਂ ਉਸ ਨੂੰ ਖਤਮ ਕਰ ਦੇਵਾਂਗਾ। ਰਾਹੁਲ ਨੇ ਦੱਸਿਆ ਕਿ ਗੇਲ ਨੇ ਮੈਨੂੰ ਕਿਹਾ ਸੀ ਕਿ ਜੇਕਰ ਰਾਸ਼ਿਦ ਖਾਨ ਆਉਂਦਾ ਹੈ ਤਾਂ ਮੈਂ ਉਸ ਨੂੰ ਖਤਮ ਕਰ ਦੇਵਾਂਗਾ ਕਿਉਂਕਿ ਮੈਨੂੰ ਪਸੰਦ ਨਹੀਂ ਹੈ ਕਿ ਕੋਈ ਸਪਿਨਰ ਆਵੇ ਤੇ ਘੂਰ ਕੇ ਮੈਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰੇ।

PunjabKesari

ਦੱਸ ਦਈਏ ਕਿ ਕ੍ਰਿਸ ਗੇਲ ਨੇ ਉਸ ਮੈਚ ਵਿਚ 63 ਗੇਂਦਾਂ 'ਤੇ ਸ਼ਾਨਦਾਰ 104 ਦੌੜਾਂ ਦੀ ਪਾਰੀ ਖੇਡੀ ਸੀ। ਇਸ ਪਾਰੀ ਵਿਚ ਗੇਲ ਨੇ 1 ਚੌਕਾ ਤੇ 11 ਸ਼ਾਨਦਾਰ ਚੱਕੇ ਲਾਏ ਸੀ। ਉਸ ਨੇ ਰਾਸ਼ਿਦ ਖਾਨ ਸਣੇ ਸਾਰੇ ਗੇਂਦਬਾਜ਼ਾਂ ਨੂੰ ਛੱਕੇ ਲਾਏ। ਕਿੰਗਜ਼ ਇਲੈਵਨ ਪੰਜਾਬ ਨੇ 20 ਓਵਰਾਂ ਵਿਚ 193 ਦੌੜਾਂ ਬਣਾਈਆਂ ਤੇ 15 ਦੌੜਾਂ ਨਾਲ ਇਹ ਮੈਚ ਜਿੱਤ ਲਿਆ ਸੀ। ਰਾਹੁਲ ਨੇ ਅੱਗੇ ਦੱਸਿਆ ਕਿ ਇਹ ਪਹਿਲਾ ਮੌਕਾ ਸੀ ਜਦੋਂ ਮੈਂ ਗੇਲ ਨੂੰ ਇੰਨੇ ਗੁੱਸੇ ਵਿਚ ਦੇਖਿਆ ਸੀ। ਉਹ ਕਹਿੰਦੇ ਸੀ ਕਿ ਸਿੰਗਲ ਲੈ ਕੇ ਮੈਨੂੰ ਸਟ੍ਰਾਈਕ ਦੋਵੇ ਤੇ ਮੈਂ ਰਾਸ਼ਿਦ ਖਾਨ ਦੀਆਂ ਸਾਰੀਆਂ ਗੇਂਦਾਂ ਖੇਡਣਾ ਚਾਹੁੰਦਾ ਹਾਂ। ਮੈਂ ਗੇਲ ਦਾ ਇਹ ਐਟਿਟਿਊਡ ਪਹਿਲੀ ਵਾਰ ਦੇਖਿਆ ਸੀ।

PunjabKesari


Ranjit

Content Editor

Related News