ਟੀ-20 ਰੈਂਕਿੰਗ: ਕੇ.ਐੱਲ. ਰਾਹੁਲ ਚੌਥੇ ਅਤੇ ਵਿਰਾਟ ਕੋਹਲੀ 10ਵੇਂ ਸਥਾਨ 'ਤੇ ਬਰਕਰਾਰ
Wednesday, Feb 16, 2022 - 04:49 PM (IST)
ਦੁਬਈ (ਭਾਸ਼ਾ)- ਭਾਰਤੀ ਸਲਾਮੀ ਬੱਲੇਬਾਜ਼ ਕੇ.ਐੱਲ. ਰਾਹੁਲ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਬੁੱਧਵਾਰ ਨੂੰ ਜਾਰੀ ਆਈ.ਸੀ.ਸੀ. ਪੁਰਸ਼ਾਂ ਦੀ ਟੀ-20 ਬੱਲੇਬਾਜ਼ੀ ਰੈਂਕਿੰਗ ਵਿਚ ਕ੍ਰਮਵਾਰ ਚੌਥੇ ਅਤੇ 10ਵੇਂ ਸਥਾਨ ’ਤੇ ਕਾਇਮ ਹਨ। ਗੇਂਦਬਾਜ਼ਾਂ ਅਤੇ ਆਲਰਾਊਂਡਰਾਂ ਦੀ ਸੂਚੀ ਵਿਚ ਕੋਈ ਵੀ ਭਾਰਤੀ ਸਿਖਰਲੇ 10 ਵਿਚ ਸ਼ਾਮਲ ਨਹੀਂ ਹੈ।
ਇਹ ਵੀ ਪੜ੍ਹੋ: 'ਡਿਸਕੋ ਕਿੰਗ' ਬੱਪੀ ਲਹਿਰੀ ਦੇ ਦਿਹਾਂਤ 'ਤੇ ਕ੍ਰਿਕਟਰਾਂ ਨੇ ਜਤਾਇਆ ਸੋਗ, ਦਿੱਤੀ ਸ਼ਰਧਾਂਜਲੀ
ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਹਾਲ ਹੀ ਦੇ ਚੰਗੇ ਪ੍ਰਦਰਸ਼ਨ ਦੀ ਬਦੌਲਤ ਗੇਂਦਬਾਜ਼ੀ ਰੈਂਕਿੰਗ 'ਚ ਦੂਜੇ ਸਥਾਨ 'ਤੇ ਪਹੁੰਚ ਗਏ ਹਨ। ਦੱਖਣੀ ਅਫਰੀਕਾ ਦੇ ਤਬਰੇਜ਼ ਸ਼ਮਸੀ ਇਸ ਸੂਚੀ ਵਿਚ ਸਿਖ਼ਰ ’ਤੇ ਹਨ। ਵਨਡੇ ਰੈਂਕਿੰਗ 'ਚ ਕੋਹਲੀ ਅਤੇ ਰੋਹਿਤ ਸ਼ਰਮਾ ਬੱਲੇਬਾਜ਼ੀ 'ਚ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਬਰਕਰਾਰ ਹਨ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਸਿਖ਼ਰ 'ਤੇ ਹਨ। ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਅਤੇ ਸੂਰਿਆਕੁਮਾਰ ਯਾਦਵ ਦੀ ਰੈਂਕਿੰਗ ਵਿਚ ਸੁਧਾਰ ਹੋਇਆ ਹੈ।
ਇਹ ਵੀ ਪੜ੍ਹੋ: ਇੰਗਲੈਂਡ ਦੇ ਸਾਬਕਾ ਕ੍ਰਿਕਟਰ ਕੇਵਿਨ ਪੀਟਰਸਨ ਨੇ PM ਮੋਦੀ ਤੋਂ ਮੰਗੀ ਮਦਦ, ਮਿਲਿਆ ਇਹ ਜਵਾਬ
ਸੂਰਿਆਕੁਮਾਰ ਨੇ ਵੈਸਟਇੰਡੀਜ਼ ਖ਼ਿਲਾਫ਼ ਦੂਜੇ ਵਨਡੇ ਵਿਚ 64 ਅਤੇ ਅਈਅਰ ਨੇ ਤੀਜੇ ਵਨਡੇ ਵਿਚ 80 ਦੌੜਾਂ ਬਣਾ ਕੇ ਭਾਰਤ ਦੀ ਸੀਰੀਜ਼ ਵਿਚ 3-0 ਨਾਲ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਸੀ। ਰਿਸ਼ਭ ਪੰਤ ਵੀ ਤੀਜੇ ਮੈਚ 'ਚ ਅਰਧ ਸੈਂਕੜਾ ਜੜ ਕੇ 469 ਅੰਕਾਂ ਨਾਲ 71ਵੇਂ ਸਥਾਨ 'ਤੇ ਪਹੁੰਚ ਹਏ ਹਨ। ਗੇਂਦਬਾਜ਼ਾਂ ਦੀ ਸੂਚੀ 'ਚ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 7ਵੇਂ ਸਥਾਨ 'ਤੇ ਬਰਕਰਾਰ ਹਨ। ਵੈਸਟਇੰਡੀਜ਼ ਖ਼ਿਲਾਫ਼ ਨੌਂ ਵਿਕਟਾਂ ਲੈਣ ਵਾਲੇ ਪ੍ਰਸਿੱਧ ਕ੍ਰਿਸ਼ਨਾ 50 ਸਥਾਨਾਂ ਦੀ ਛਲਾਂਗ ਲਗਾ ਕੇ 44ਵੇਂ ਸਥਾਨ 'ਤੇ ਪਹੁੰਚ ਗਏ ਹਨ। ਨਿਊਜ਼ੀਲੈਂਡ ਦੇ ਟ੍ਰੇਂਟ ਬੋਲਟ ਵਨਡੇ ਗੇਂਦਬਾਜ਼ੀ ਰੈਂਕਿੰਗ 'ਚ ਸਿਖ਼ਰ 'ਤੇ ਬਰਕਰਾਰ ਹਨ, ਜਦਕਿ ਬੰਗਲਾਦੇਸ਼ ਦੇ ਸਟਾਰ ਸ਼ਾਕਿਬ ਅਲ ਹਸਨ ਆਲਰਾਊਂਡਰਾਂ ਦੀ ਸੂਚੀ 'ਚ ਸਿਖ਼ਰ 'ਤੇ ਬਰਕਰਾਰ ਹਨ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।