ਰਾਹੁਲ ਗਾਂਧੀ ਨੇ ਭਾਰਤੀ ਸ਼ਤਰੰਜ ਟੀਮ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

Sunday, Aug 30, 2020 - 05:18 PM (IST)

ਰਾਹੁਲ ਗਾਂਧੀ ਨੇ ਭਾਰਤੀ ਸ਼ਤਰੰਜ ਟੀਮ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

ਨਵੀਂ ਦਿੱਲੀ (ਭਾਸ਼ਾ) : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭਾਰਤੀ ਸ਼ਤਰੰਜ ਟੀਮ ਨੂੰ ਐਤਵਾਰ ਨੂੰ ਸ਼ਤਰੰਜ ਓਲੰਪਿਆਡ ਦੇ ਫਾਈਨਲ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਕਰੋੜਾਂ ਲੋਕ ਉਨ੍ਹਾਂ ਦੀ ਜਿੱਤ ਦੀ ਕਾਮਨਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਲਈ ਇਹ ਮਾਣ ਦੀ ਗੱਲ ਹੈ ਕਿ ਟੀਮ ਪਹਿਲੀ ਵਾਰ ਸ਼ਤਰੰਜ ਓਲੰਪਿਆਡ  ਦੇ ਫਾਈਨਲ ਵਿਚ ਪਹੁੰਚੀ ਹੈ।

PunjabKesari

ਰਾਹੁਲ ਨੇ ਟਵੀਟ ਕੀਤਾ, 'ਆਨਲਾਈਨ ਸ਼ਤਰੰਜ ਓਲੰਪਿਆਡ ਲਈ ਭਾਰਤੀ ਟੀਮ ਨੂੰ ਸ਼ੁੱਭਕਾਮਨਾਵਾਂ। ਪਹਿਲੀ ਵਾਰ ਫਾਈਨਲਸ ਵਿਚ ਪੁੱਜਣਾ ਮਾਣ ਦੀ ਗੱਲ ਹੈ। ਜਿੱਤ ਹਾਸਲ ਕਰੋ। ਕਰੋੜਾਂ ਲੋਕ ਇਸ ਦੀ ਕਾਮਨਾ ਕਰ ਰਹੇ ਹਨ।'


author

cherry

Content Editor

Related News