ਸ਼੍ਰੀਲੰਕਾ ਦੌਰੇ ’ਤੇ ਭਾਰਤੀ ਕ੍ਰਿਕਟ ਟੀਮ ਦੇ ਕੋਚ ਹੋ ਸਕਦੇ ਹਨ ਰਾਹੁਲ ਦ੍ਰਾਵਿੜ

Tuesday, May 11, 2021 - 03:31 PM (IST)

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਐਤਵਾਰ ਨੂੰ ਕਿਹਾ ਸੀ ਕਿ ਭਾਰਤੀ ਟੀਮ ਚੋਟੀ ਦੇ ਖਿਡਾਰੀਆਂ ਦੇ ਬਿਨਾ ਜੁਲਾਈ ’ਚ ਸੀਮਿਤ ਓਵਰਾਂ ਦੀ ਸੀਰੀਜ਼ ਲਈ ਸ਼੍ਰੀਲੰਕਾ ਦਾ ਦੌਰਾ ਕਰੇਗੀ। ਵਿਰਾਟ ਕੋਹਲੀ, ਸੀਮਿਤ ਓਵਰਾਂ ਦੇ ਉਪ ਕਪਤਾਨ ਰੋਹਿਤ ਸ਼ਰਮਾ ਜਿਹੇ ਵੱਡੇ ਖਿਡਾਰੀ ਇਸ ਦੌਰੇ ਦਾ ਹਿੱਸਾ ਨਹੀਂ ਹੋਣਗੇ। ਹੁਣ ਇਸ ਦੌਰੇ ਨਾਲ ਜੁੜੀ ਇਕ ਹੋਰ ਮਹੱਤਵਪੂਰਨ ਜਾਣਕਾਰੀ ਸਾਹਮਣੇ ਆਈ ਹੈ। ਰਿਪੋਰਟਸ ਮੁਤਾਬਕ ਇਸ ਦੌਰੇ ’ਤੇ ਸਾਬਕਾ ਕ੍ਰਿਕਟਰ ਤੇ ਨੈਸ਼ਨਲ ਕ੍ਰਿਕਟ ਅਕੈਡਮੀ ਦੇ ਪ੍ਰਧਾਨ ਰਾਹੁਲ ਦ੍ਰਾਵਿੜ ਕੋਚ ਦੇ ਰੂਪ ’ਚ ਟੀਮ ਦੇ ਨਾਲ ਜਾਣਗੇ।
ਇਹ ਵੀ ਪੜ੍ਹੋ : ਇੰਗਲੈਂਡ ਪਹੁੰਚ ਕੇ ਵੀ ਭਾਰਤ ਬਾਰੇ ਸੋਚ ਰਹੇ ਹਨ ਕੇਵਿਨ ਪੀਟਰਸਨ, ਹਿੰਦੀ ’ਚ ਕੀਤਾ ਭਾਵੁਕ ਟਵੀਟ

ਇਕ ਨਿਊਜ਼ ਰਿਪੋਰਟ ਮੁਤਾਬਕ ਸ੍ਰੀਲੰਕਾ ਦੌਰੇ ਲਈ ਕੋਚ ਦੇ ਰੂਪ ’ਚ ਰਾਹੁਲ ਦ੍ਰਾਵਿੜ ਦੇ ਨਾਂ ’ਤੇ ਚਰਚਾ ਹੈ। ਇਸ ਗੱਲ ਦੀ ਮਜ਼ਬੂਤ ਸੰਭਾਵਨਾ ਹੈ ਕਿ ਦ੍ਰਾਵਿੜ ਟੀਮ ਦੇ ਨਾਲ ਸ਼੍ਰੀਲੰਕਾ ਜਾਣਗੇ ਤੇ ਉਨ੍ਹਾਂ ਨਾਲ ਨੈਸ਼ਨਲ ਕ੍ਰਿਕਟ ਅਕੈਡਮੀ ਦੇ ਕੁਝ ਹੋਰ ਮੈਂਬਰ ਵੀ ਹੋਣਗੇ। ਫ਼ਿਲਹਾਲ ਬੀ. ਸੀ. ਸੀ. ਆਈ. ਵੱਲੋਂ ਇਸ ਬਾਰੇ ’ਚ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।

ਸ਼੍ਰੀਲੰਕਾ ਦੌਰੇ ’ਤੇ ਘੱਟੋ-ਘੱਟ 5 ਟੀ-20 ਕੌਮਾਂਤਰੀ ਤੇ ਤਿੰਨ ਵਨ-ਡੇ ਮੈਚਾਂ ਦੀ ਸੀਰੀਜ਼ ਹੋ ਸਕਦੀ ਹੈ। ਜਿੱਥੇ ਤਕ ਭਾਰਤੀ ਟੀਮ ਦਾ ਸਵਾਲ ਹੈ ਤਾਂ ਇਸ ਦਾ ਐਲਾਨ ਨਹੀਂ ਹੋਇਆ ਹੈ। ਪਰ ਇੰਗਲੈਂਡ ਦੌਰੇ ਤੋਂ ਬਾਹਰ ਸ਼ਿਖਰ ਧਵਨ, ਪਿ੍ਰਥਵੀ ਸ਼ਾਹ, ਸੂਰਯਕੁਮਾਰ ਯਾਦਵ, ਈਸ਼ਾਨ ਕਿਸ਼ਨ, ਹਾਰਦਿਕ ਪੰਡਯਾ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਨਵਦੀਪ ਸੈਣੀ, ਖ਼ਲੀਲ ਅਹਿਮਦ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ ਆਦਿ ਨੂੰ ਚੁਣਿਆ ਜਾ ਸਕਦਾ ਹੈ। 

ਇਹ ਵੀ ਪੜ੍ਹੋ : BCCI ਦੀ ਖਿਡਾਰੀਆਂ ਨੂੰ ਸਖ਼ਤ ਚਿਤਾਵਨੀ, ਇਸ ਕਾਰਨ ਇੰਗਲੈਂਡ ਦੌਰੇ ਤੋਂ ਕੀਤੇ ਜਾ ਸਕਦੇ ਹਨ ਬਾਹਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News