ਇਸ ਭਾਰਤੀ ਕ੍ਰਿਕਟਰ ਨੇ ਰਚਿਆ ਇਤਿਹਾਸ, 74 ਦੌੜਾਂ ਦੀ ਸਾਂਝੇਦਾਰੀ 'ਚ ਖੁਦ ਬਣਾਈਆਂ ਸਾਰੀਆਂ ਦੌੜਾਂ

02/06/2020 4:27:58 PM

ਸਪੋਰਟਸ ਡੈਸਕ : ਰਣਜੀ ਟਰਾਫੀ ਦੌਰਾਨ ਅਰੁਣਾਚਲ ਪ੍ਰਦੇਸ਼ ਦੇ ਬੱਲੇਬਾਜ਼ੀ ਰਾਹੁਲ ਦਲਾਲ ਨੇ ਬਿਹਾਰ ਖਿਲਾਫ ਖੇਡੇ ਗਏ ਮੈਚ ਵਿਚ ਸ਼ਾਨਦਾਰ 190 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ ਦੌਰਾਨ ਉਸ ਨੇ ਇਕ ਰਿਕਾਰਡ ਬਣਾ ਲਿਆ ਜੋ ਇਸ ਤੋਂ ਪਹਿਲਾਂ ਕਦੇ ਵੀ ਭਾਰਤੀ ਕ੍ਰਿਕਟ ਇਤਿਹਾਸ ਵਿਚ ਨਹੀਂ ਹੋਇਆ ਅਤੇ ਇਸ ਦਾ ਅੰਦਾਜ਼ਾ ਖੁਦ ਰਾਹੁਲ ਨੂੰ ਵੀ ਨਹੀਂ ਸੀ। 7ਵੀਂ ਵਿਕਟ ਲਈ ਰਾਹੁਲ ਅਤੇ ਰਾਕੇਸ਼ ਵਿਚਾਲੇ 74 ਦੌੜਾਂ ਦੀ ਸਾਂਝੇਦਾਰੀ ਹੋਈ ਪਰ ਇਸ ਸਾਰੀਆਂ ਦੌੜਾਂ ਰਾਹੁਲ ਨੇ ਹੀ ਬਣਾਈਆਂ।

PunjabKesari

8ਵੇਂ ਨੰਬਰ 'ਤੇ ਆਏ ਰਾਕੇਸ਼ ਅਤੇ ਰਾਹੁਲ ਦੋਵਾਂ ਨੇ 19 ਓਵਰਾਂ ਤਕ ਬੱਲੇਬਾਜ਼ੀ ਕੀਤੀ ਪਰ ਇਸ ਵਿਚ ਜ਼ਿਆਦਾਤਰ ਗੇਂਦਾਂ ਸੈੱਟ ਹੋ ਚੁੱਕੇ ਰਾਹੁਲ ਨੇ ਹੀ ਖੇਡੀਆਂ। ਰਾਕੇਸ਼ ਨੇ ਇਸ ਸਾਂਝੇਦਾਰੀ ਵਿਚ ਸਿਰਫ 25 ਗੇਂਦਾਂ ਹੀ ਖੇਡੀਆਂ ਅਤੇ ਇਸ ਵਿਚ ਉਹ ਇਕ ਦੌੜ ਵੀ ਬਣਾਉਣ ਵਿਚ ਸਫਲ ਨਹੀਂ ਹੋ ਸਕੇ। ਰਾਹੁਲ ਨੇ ਇਸ ਸਾਂਝੇਦਾਰੀ ਦੌਰਾਨ 90 ਗੇਂਦਾਂ ਖੇਡ ਕੇ 74 ਦੌੜਾਂ ਬਣਾਈਆਂ ਅਤੇ 190 ਦੌੜਾਂ ਦੇ ਨਿਜੀ ਸਕੋਰ 'ਤੇ ਆਊਟ ਹੋ ਗਏ। ਫਰਸਟ ਕਲਾਸ ਕ੍ਰਿਕਟ ਦੇ ਇਤਿਹਾਸ ਵਿਚ ਇਹ 5ਵਾਂ ਮੌਕਾ ਹੈ ਜਦੋਂ ਕਿਸੇ ਸਾਂਝੇਦਾਰੀ ਵਿਚ ਇਕ ਹੀ ਬੱਲੇਬਾਜ਼ ਨੇ ਦੌੜਾਂ ਬਣਾਈਆਂ ਜਦਕਿ ਭਾਰਤੀ ਘਰੇਲੂ ਕ੍ਰਿਕਟ ਵਿਚ ਇਹ ਪਹਿਲੀ ਵਾਰ ਹੋਇਆ ਹੈ।

ਜ਼ਿਕਰਯੋਗ ਹੈ ਕਿ ਰਾਹੁਲ ਪਹਿਲਾਂ ਹਰਿਆਣਾ ਦੀ ਰਣਜੀ ਟੀਮ ਵੱਲੋਂ ਖੇਡਦੇ ਸੀ ਪਰ ਜ਼ਿਆਦਾ ਮੌਕੇ ਨਾ ਮਿਲਣ ਕਾਰਨ ਰਾਹੁਲ ਨੇ ਅਰੁਣਾਚਲ ਪ੍ਰਦੇਸ਼ ਦੀ ਟੀਮ ਵੱਲੋਂ ਖੇਡਣਾ ਸ਼ੁਰੂ ਕਰ ਦਿੱਤਾ। ਇਹ ਰਣਜੀ ਸੀਜ਼ਨ ਰਾਹੁਲ ਦਾ ਸ਼ਾਨਦਾਰ ਰਿਹਾ ਹੈ ਅਤੇ ਉਹ 2000 ਦੌੜਾਂ ਬਣਾਉਣ ਤੋਂ ਸਿਰਫ 4 ਦੌੜਾਂ ਦੂਰ ਹਨ।

ਬੱਲੇਬਾਜ਼   ਸਾਂਝੇਦਾਰ   ਬਨਾਮ   ਸਾਂਝੇਦਾਰੀ   ਟੀਮ   ਸੈਸ਼ਨ
ਜੀ ਜੋਸੋਪ  ਆਰ. ਰਾਈਸ 66 ਗਲੂਸਟਰਸ਼ਾਇਰ  ਸਸੇਕਸ 1901
ਆਰ. ਵੀ ਰੌਬਿਨ ਆਰ. ਰਾਈਸ 75 ਐੱਮ. ਸੀ. ਸੀ. ਯਾਰਕਸ਼ਾਇਰ 1946
ਜੇ. ਮੁਰੇ  ਐੱਫ. ਟਿਟਮਸ 57 ਮਿਡਲਸੇਕਸ ਕੇਂਟ 1970
ਈ. ਐੱਫ. ਪਾਰਕਰ ਵੀ. ਹਾਗ 64 ਜਿਮ ਰੋਡਿਜਿਆ  ਨਟਾਲ ਬੀ 1979-80
ਰਾਹੁਲ ਦਲਾਲ ਰਾਕੇਸ਼ ਕੁਮਾਰ 74 ਅਰੁਣਾਚਲ ਪ੍ਰਦੇਸ਼ ਬਿਹਾਰ 2019-20

 


Related News