ਆਸਟਰੇਲੀਆ ਵਿਰੁੱਧ ਰਾਹੁਲ ਨੂੰ ਸ਼ਾਨਦਾਰ ਪਾਰੀ ਦਾ ਫਾਇਦਾ, ICC ਰੈਂਕਿੰਗ ''ਚ 6ਵੇਂ ਸਥਾਨ ''ਤੇ

Thursday, Feb 28, 2019 - 07:31 PM (IST)

ਦੁਬਈ— ਵਾਪਸੀ ਕਰਨ ਵਾਲਾ ਲੋਕੇਸ਼ ਰਾਹੁਲ ਵੀਰਵਾਰ ਨੂੰ ਜਾਰੀ ਤਾਜਾ ਆਈ. ਸੀ.ਸੀ. ਟੀ-20 ਕੌਮਾਂਤਰੀ ਖਿਡਾਰੀ ਰੈਂਕਿੰਗ ਵਿਚ ਟਾਪ-10 ਬੱਲੇਬਾਜ਼ਾਂ ਦੀ ਸੂਚੀ ਵਿਚ ਸ਼ਾਮਲ ਇਕਲੌਤਾ ਭਾਰਤੀ ਹੈ ਜਦਕਿ ਅਫਗਾਨਿਸਤਾਨ ਨੇ ਹਜਰਤਉੱਲਾ ਜਜਾਈ 31 ਸਥਾਨਾਂ ਦੀ ਛਲਾਂਗ ਨਾਲ ਕਰੀਅਰ ਦੇ ਸਰਵਸ੍ਰੇਸਠ ਸੱਤਵੇਂ ਸਥਾਨ 'ਤੇ ਪਹੁੰਚ ਗਿਆ ਹੈ। ਰਾਹੁਲ ਨੇ ਹਾਲ ਹੀ ਵਿਚ ਆਸਟਰੇਲੀਆ ਵਿਰੁੱਧ ਖਤਮ ਹੋਈ ਦੋ ਮੈਚਾਂ ਦੀ ਟੀ-20 ਸੀਰੀਜ਼ ਵਿਚ 47 ਤੇ 50 ਦੌੜਾਂ ਬਣਾ ਕੇ ਸ਼ਾਨਦਾਰ ਵਾਪਸੀ ਕੀਤੀ।  ਇਸ ਤੋਂ ਪਹਿਲਾਂ ਉਹ ਚੈਟ ਸ਼ੋਅ ਵਿਵਾਦ ਤੋਂ ਬਾਅਦ ਖਰਾਬ ਦੌਰ ਨਾਲ ਜੂਝ ਰਿਹਾ ਸੀ। ਉਸ ਨੇ ਚਾਰ ਸਥਾਨਾਂ ਦੀ ਛਲਾਂਗ ਲਾਈ,ਜਿਸ ਨਾਲ ਉਹ 726 ਅੰਕ ਲੈ ਕੇ ਛੇਵਾਂ ਸ਼ਥਾਨ 'ਤੇ ਪਹੁੰਚ ਗਿਆ। 

PunjabKesari

ਜਿਨ੍ਹਾਂ ਭਾਰਤੀ ਬੱਲੇਬਾਜ਼ਾਂ ਨੂੰ ਰੈਂਕਿੰਗ ਵਿਚ ਫਾਇਦਾ ਮਿਲਿਆ ਹੈ, ਉਨ੍ਹਾਂ ਵਿਚ ਚੋਟੀ ਰੈਂਕਿੰਗ 'ਤੇ ਰਹਿ ਚੁੱਕਾ ਵਿਰਾਟ ਕੋਹਲੀ  ਦੋ ਸਥਾਨਾਂ ਦੇ ਲਾਭ ਨਾਲ 17ਵੇਂ ਜਦਕਿ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ 7 ਸਥਾਨਾਂ ਦੀ ਛਲਾਂਗ ਨਾਲ 56ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (12 ਸਥਾਨਾਂ ਦੇ ਫਾਇਦੇ ਨਾਲ 15ਵੇਂ ਸਥਾਨ) ਤੇ ਖੱਬੇ ਹੱਥ ਦਾ ਸਪਿਨਰ ਕਰੁਣਾਲ ਪੰਡਯਾ (18 ਸਥਾਨਾਂ ਦੇ ਫਾਇਦੇ ਨਾਲ ਕਰੀਅਰ ਦੇ ਸਰਵਸ੍ਰੇਸਠ 43ਵੇਂ ਸਥਾਨ) ਨੂੰ ਵੀ ਫਾਇਦਾ ਮਿਲਿਆ ਹੈ। ਹਾਲਾਂਕਿ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਵੀ ਫਾਇਦਾ ਮਿਲਿਆ ਹੈ। 
ਹੋਰਨਾਂ ਖਿਡਾਰੀਆਂਵਿਚ ਆਸਟੇਰਲੀਆਈ ਬੱਲੇਬਾਜ਼ ਗਲੇਨ ਮੈਕਸਵੈੱਲ ਭਾਰਤ ਵਿਰੁੱਧ ਲੜੀ ਵਿਚ ਸ਼ਾਨਦਾਰ ਬੱਲੇਬਾਜ਼ੀ ਨਾਲ ਦੋ ਸਥਾਨਾਂ ਦੇ ਫਾਇਦੇ ਨਾਲ ਤੀਜੇ ਸਥਾ ਨ'ਤੇ ਪਹੁੰਚ ਗਿਆ ਹੈ। 

PunjabKesari

ਆਈ. ਸੀ. ਸੀ. ਪੁਰਸ਼ ਟੀ-20 ਟੀਮ ਰੈਂਕਿੰਗ ਵਿਚ ਭਾਰਤ ਨੇ ਆਪਣਾ ਦੂਜਾ ਸਥਾਨ ਬਰਕਰਾਰ ਰੱਕਿਆ ਹੈ ਜਦਕਿ ਆਸਟਰੇਲੀਆ ਨੇ ਦੱਖਣੀ ਅਫਰੀਕਾ ਤੇ ਇੰਗਲੈਂਡ ਨੂੰ ਪਛਾੜ ਕੇ ਤੀਜਾ ਸਥਾਨ ਹਾਸਲ ਕਰ ਲਿਆ ਹੈ ਤੇ ਉਹ ਭਾਰਤ ਤੋਂ ਸਿਰਫ ਦੋ ਅੰਕਾਂ ਦੇ ਫਰਕ 'ਤੇ ਹੈ। ਅਫਗਾਨਿਸਤਾਨ ਤੇ ਆਇਰਲੈਂਡ ਨੇ ਆਪਣਾ ਕ੍ਰਮਵਾਰ 8ਵਾਂ ਤੇ 17ਵਾਂ ਸਥਾਨ ਬਰਕਰਾਰ ਰੱਖਿਆ ਹੈ। ਪਾਕਿਸਤਾਨ ਦੀ ਟੀਮ 135 ਅੰਕ ਲੈ ਕੇ ਭਾਰਤ ਤੋਂ 13 ਅੰਕ ਉੱਪਰ ਚੋਟੀ 'ਤੇ ਕਾਬਜ਼ ਹੈ।


Related News