ਇੰਗਲੈਂਡ ''ਚ ਚਮਕਿਆ ਰਾਹੁਲ ਦਾ ਬੱਲਾ, ਅਭਿਆਸ ਮੈਚ ''ਚ ਲਗਾਇਆ ਸੈਂਕੜਾ

Wednesday, May 29, 2019 - 01:30 AM (IST)

ਇੰਗਲੈਂਡ ''ਚ ਚਮਕਿਆ ਰਾਹੁਲ ਦਾ ਬੱਲਾ, ਅਭਿਆਸ ਮੈਚ ''ਚ ਲਗਾਇਆ ਸੈਂਕੜਾ

ਨਵੀਂ ਦਿੱਲੀ— ਕਾਰਡਿਫ ਦੇ ਮੈਦਾਨ 'ਤੇ ਬੰਗਲਾਦੇਸ਼ ਵਿਰੁੱਧ ਅਭਿਆਸ ਮੈਚ ਖੇਡ ਰਹੀ ਭਾਰਤੀ ਟੀਮ ਦੇ ਕੇ. ਐੱਲ. ਰਾਹੁਲ ਦੇ ਸੈਂਕੜੇ ਦੀ ਬਦੌਲਤ ਸ਼ਾਨਦਾਰ ਸਕੋਰ ਬਣਾਇਆ। ਭਾਰਤ ਦੀ ਸ਼ੁਰੂਆਤ ਵਧੀਆ ਨਹੀਂ ਰਹੀ ਸੀ। ਰੋਹਿਤ ਸ਼ਰਮਾ 19 ਤੇ ਸ਼ਿਖਰ ਧਵਨ ਸਿਰਫ 1 ਦੌੜ ਬਣਾ ਕੇ ਆਊਟ ਹੋ ਗਏ। ਇਸ ਦੌਰਾਨ ਕੇ. ਐੱਲ. ਰਾਹੁਲ ਨੇ ਪਹਿਲਾਂ ਕਪਤਾਨ ਵਿਰਾਟ ਕੋਹਲੀ ਤੇ ਬਾਅਦ 'ਚ ਮਹਿੰਦਰ ਸਿੰਘ ਧੋਨੀ ਦੇ ਨਾਲ ਸਾਂਝੇਦਾਰੀ ਕਰ ਸਕੋਰ ਨੂੰ ਅੱਗੇ ਵਧਾਇਆ। ਕੋਹਲੀ ਨੇ ਵੀ ਰਾਹੁਲ ਦਾ ਸਾਥ ਦਿੰਦੇ ਹੋਏ 46 ਗੇਂਦਾਂ 'ਚ 47 ਦੌੜਾਂ ਬਣਾਈਆਂ।

PunjabKesari
ਕੋਹਲੀ ਦੇ ਆਊਟ ਹੋਣ 'ਤੇ ਕੇ. ਐੱਲ. ਰਾਹੁਲ ਨੂੰ ਧੋਨੀ ਦਾ ਸਾਥ ਮਿਲਿਆ। ਕਾਰਡਿਫ ਦੇ ਮੈਦਾਨ 'ਤੇ ਧੋਨੀ ਵੀ ਆਪਣੇ ਰੰਗ 'ਚ ਦਿਖੇ। ਉਨ੍ਹਾਂ ਨੇ ਸਪਿਨਰ ਤੇ ਤੇਜ਼ ਗੇਂਦਬਾਜ਼ਾਂ ਦੀ ਖੂਬ ਕਲਾਸ ਲਗਾਈ। ਆਖਰ ਦੇ ਓਵਰਾਂ 'ਚ ਹਾਰਦਿਕ ਪੰਡਯਾ ਨੇ ਕੁਝ ਵਧੀਆ ਸ਼ਾਟ ਲਗਾਕੇ ਭਾਰਤੀ ਟੀਮ ਦਾ ਸਕੋਰ 300 ਤੋਂ ਪਾਰ ਪਹੁੰਚਾ ਦਿੱਤਾ।

PunjabKesari

ਇੰਗਲੈਂਡ ਦੌਰਾ ਵਧੀਆ ਨਹੀਂ ਸੀ ਰਾਹੁਲ ਦਾ
ਕੇ. ਐੱਲ. ਰਾਹੁਲ ਦੇ ਲਈ ਬੀਤੇ ਸਾਲ ਇੰਗਲੈਂਡ ਦੌਰਾ ਵਧੀਆ ਨਹੀਂ ਰਿਹਾ ਸੀ। 5 ਮੈਚਾਂ ਦੀ ਸੀਰੀਜ਼ ਦੇ ਸ਼ੁਰੂਆਤੀ ਮੈਚਾਂ 'ਚ ਤਾਂ ਰਾਹੁਲ 2 ਬਾਰ ਜ਼ੀਰੋ 'ਤੇ ਹੀ ਆਊਟ ਹੋ ਗਏ ਸਨ। ਖਰਾਬ ਪ੍ਰਦਰਸ਼ਨ ਕਾਰਨ ਭਾਰਤੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ ਪਰ ਹੁਣ ਕੇ. ਐੱਲ. ਰਾਹੁਲ ਨੇ ਆਈ. ਪੀ. ਐੱਲ. 'ਚ ਸ਼ਾਨਦਾਰ ਦੌੜਾਂ ਬਣਾਈਆਂ ਸਨ ਤੇ ਭਾਰਤੀ ਟੀਮ 'ਚ ਵਾਪਸੀ ਕੀਤੀ।
ਜ਼ਿਕਰਯੋਗ ਹੈ ਕਿ ਕੇ. ਐੱਲ. ਰਾਹੁਲ ਨੇ ਸੈਂਕੜਿਆਂ ਨਾਲ ਵਿਸ਼ਵ ਕੱਪ ਤੋਂ ਪਹਿਲਾਂ ਮੱਧਕ੍ਰਮ ਨੂੰ ਲੈ ਕੇ ਥੋੜ੍ਹਾ ਚਿੰਤਤ ਹੋਣ ਵਾਲੇ ਭਾਰਤ ਨੇ ਦੂਜੇ ਅਭਿਆਸ ਮੈਚ ਵਿਚ ਮੰਗਲਵਾਰ ਨੂੰ ਇੱਥੇ ਬੰਗਲਾਦੇਸ਼ ਨੂੰ 95 ਦੌੜਾਂ ਨਾਲ ਹਰਾ ਕੇ ਕ੍ਰਿਕਟ ਮਹਾਕੁੰਭ ਤੋਂ ਪਹਿਲਾਂ ਮਨੋਬਲ ਵਧਾਉਣ ਵਾਲੀ ਜਿੱਤ ਦਰਜ ਕੀਤੀ।


author

Gurdeep Singh

Content Editor

Related News