ਰਹਿਮਾਨ ਭਾਰਤੀ ਓਲੰਪਿਕ ਦਲ ਦੇ ਗੁੱਡਵਿਲ ਅੰਬੈਸਡਰ ਬਣੇ

Thursday, May 12, 2016 - 04:55 PM (IST)

ਰਹਿਮਾਨ ਭਾਰਤੀ ਓਲੰਪਿਕ ਦਲ ਦੇ ਗੁੱਡਵਿਲ ਅੰਬੈਸਡਰ ਬਣੇ

ਨਵੀਂ ਦਿੱਲੀ— ਸਲਮਾਨ ਖਾਨ, ਸਚਿਨ ਤੇਂਦੁਲਕਰ ਅਤੇ ਅਭਿਨਵ ਬਿੰਦਰਾ ਦੇ ਬਾਅਦ ਹੁਣ ਆਸਕਰ ਜੇਤੂ ਸੰਗੀਤਕਾਰ ਏ.ਆਰ. ਰਹਿਮਾਨ ਵੀ ਭਾਰਤੀ ਓਲੰਪਿਕ ਦੱਲ ਦੇ ਗੁੱਡਵਿਲ ਅੰਬੈਸਡਰ ਬਣਾਏ ਗਏ ਹਨ। ਤੇਂਦੁਲਕਰ, ਸਲਮਾਨ ਅਤੇ ਓਲੰਪਿਕ ਸੋਨ ਤਮਗਾ ਜੇਤੂ ਬਿੰਦਰਾ ਪਹਿਲਾਂ ਹੀ ਭਾਰਤੀ ਓਲੰਪਿਕ ਸੰਘ ਦਾ ਪ੍ਰਸਤਾਵ ਸਵੀਕਾਰ ਕਰ ਚੁੱਕੇ ਹਨ। 

ਆਈ.ਓ. ਨੇ ਕਿਹਾ ਕਿ ਉਸ ਨੂੰ ਰਹਿਮਾਨ ਤੋਂ ਲਿਖਤੀ ਪੁਸ਼ਟੀ ਮਿਲ ਚੁੱਕੀ ਹੈ। ਰਹਿਮਾਨ ਨੇ ਆਈ.ਓ.ਏ. ਵੱਲੋਂ ਜਾਰੀ ਬਿਆਨ ''ਚ ਕਿਹਾ ਕਿ ''''ਭਾਰਤੀ ਓਲੰਪਿਕ ਦਲ ਦਾ ਗੁੱਡਵਿਲ ਅੰਬੈਸਡਰ ਬਣਨਾ ਮੇਰੇ ਲਈ ਮਾਣ ਅਤੇ ਖੁਸ਼ੀ ਦੀ ਗੱਲ ਹੈ।'''' ਰਹਿਮਾਨ ਦਾ ਸਵਾਗਤ ਕਰਦੇ ਹੋਏ ਰਾਜੀਵ ਮਹਿਤਾ ਨੇ ਕਿਹਾ, ''''ਮੈਂ ਰੀਓ ਓਲੰਪਿਕ ਦੇ ਲਈ ਭਾਰਤੀ ਦਲ ਦੇ ਗੁੱਡਵਿਲ ਅੰਬੈਸਡਰ ਦੇ ਰੂਪ ''ਚ ਏ.ਆਰ. ਰਹਿਮਾਨ ਦਾ ਸਵਾਗਤ ਕਰਦਾ ਹਾਂ। ਆਸਕਰ ਜੇਤੂ ਸੰਗੀਤਕਾਰ ਦੇ ਇਸ ਨਾਲ ਜੁੜਨ ਨਾਲ ਓਲੰਪਿਕ ਮੁਹਿੰਮ ਨੂੰ ਉਤਸ਼ਾਹ ਮਿਲੇਗਾ।''''


Related News