ਗੰਗਜੀ ਦੀ ਜਾਪਾਨ ’ਚ ਖ਼ਰਾਬ ਸ਼ੁਰੂਆਤ
Friday, May 14, 2021 - 04:28 PM (IST)
ਕਨਾਗਾਵਾ (ਜਾਪਾਨ), ਭਾਸ਼ਾ— ਭਾਰਤੀ ਗੋਲਫ਼ਰ ਰਾਹਿਲ ਗੰਗਜੀ ਦੀ ਏਸ਼ੀਆ ਪੈਸੇਫ਼ਿਕ ਡਾਇਮੰਡ ਕੱਪ ’ਚ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਪਹਿਲੇ ਦੌਰ ’ਚ ਦੋ ਓਵਰ 74 ਦਾ ਕਾਰਡ ਖੇਡਣ ਕਾਰਨ ਉਹ ਸੰਯੁਕਤ 61ਵੇਂ ਸਥਾਨ ’ਤੇ ਹੈ। ਸਗਾਮਿਹਾਰਾ ਕੰਟਰੀ ਕਲੱਬ ’ਚ ਮੀਂਹ ਨਾਲ ਪ੍ਰਭਾਵਿਤ ਪਹਿਲੇ ਦਿਨ ਗੰਗਜੀ ਨੇ ਸ਼ੁਰੂਆਤ ਨੌ ਹੋਲ ’ਚ ਦੋ ਬਰਡੀ ਬਣਾਈ ਤੇ ਨੌਵੇਂ ਤੋਂ 18ਵੇਂ ਹੋਲ ਦੇ ਵਿਚਾਲੇ ਚਾਰ ਬੋਗੀ ਕੀਤੀ। ਇਸ ਸੈਸ਼ਨ ’ਚ ਗੰਗਜੀ ਨੇ ਚਾਰ ਟੂਰਨਾਮੈਂਟ ’ਚ ਹਿੱਸਾ ਲਿਆ ਜਿਸ ’ਚੋਂ ਦੋ ’ਚ ਉਨ੍ਹਾਂ ਨੇ ਕੱਟ ’ਚ ਜਗ੍ਹਾ ਬਣਾਈ। ਰਿਓਸੁਕੇ ਨਿਕੋਸ਼ਿਤਾ ਤੇ ਯੁਤਾ ਸੁਗਈਰਾ ਤੋਂ ਇਲਾਵਾ ਅੱਠ ਹੋਰ ਖਿਡਾਰੀ ਤਿੰਨ ਅੰਡਰ 68 ਦਾ ਸਕੋਰ ਬਣਾ ਕੇ ਸੰਯੁਕਤ ਬੜ੍ਹਤ ’ਤੇ ਹਨ।