ਰਹਾਨੇ ਨੇ ਕਾਊਂਟੀ ’ਚ ਲਾਇਆ ਸੈਂਕੜਾ
Monday, Sep 02, 2024 - 01:38 PM (IST)
ਕਾਰਡਿਫ (ਭਾਸ਼ਾ)– ਭਾਰਤ ਦੇ ਤਜਰਬੇਕਾਰ ਬੱਲੇਬਾਜ਼ ਅਜਿੰਕਯ ਰਹਾਨੇ ਦੇ 40ਵੇਂ ਪਹਿਲੀ ਸ਼੍ਰੇਣੀ ਦੇ ਸੈਂਕੜੇ (192 ਗੇਂਦਾਂ ਵਿਚ 102 ਦੌੜਾਂ) ਦੀ ਬਦੌਲਤ ਲੀਸੈਸਟਰਸ਼ਾਇਰ ਅੈਤਵਾਰ ਨੂੰ ਇੱਥੇ ਕਾਊਂਟੀ ਚੈਂਪੀਅਨਸ਼ਿਪ ਡਿਵੀਜ਼ਨ 2 ਦੇ ਮੈਚ ਵਿਚ ਗਲੇਮੋਰਗਨ ਵਿਰੁੱਧ ਆਖ਼ਰੀ ਦਿਨ ਹਾਰ ਤੋਂ ਬਚਾਉਣ ਲਈ ਸਖ਼ਤ ਸੰਘਰਸ਼ ਕਰ ਰਹੀ ਹੈ। ਰਹਾਨੇ ਨੇ ਆਪਣੀ ਪਾਰੀ ਦੌਰਾਨ 13 ਚੌਕੇ ਤੇ 1 ਛੱਕਾ ਲਾਇਆ। ਉਸ ਨੇ ਨਾਲ ਹੀ ਆਸਟ੍ਰੇਲੀਆ ਦੇ ਪੀਟਰ ਹੈਂਡਸਕੌਂਬ ਨਾਲ ਚੌਥੀ ਵਿਕਟ ਲਈ 183 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ।
ਇਹ ਖ਼ਬਰ ਵੀ ਪੜ੍ਹੋ - ਸਟੇਜ 'ਤੇ ਪਰਫਾਰਮ ਕਰਦਿਆਂ ਮਸ਼ਹੂਰ ਰੈਪਰ ਦੀ ਨਿਕਲੀ ਜਾਨ
ਇਸ ਤੋਂ ਪਹਿਲਾਂ ਗਲੇਮੋਰਗਨ ਦੇ ਕੋਲਿਨ ਇੰਗ੍ਰਾਮ ਨੇ ਅਜੇਤੂ 257 ਦੌੜਾਂ ਦੀ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਖੇਡੀ, ਜਿਸ ਨਾਲ ਉਸ ਨੇ ਪਹਿਲੀ ਪਾਰੀ ਵਿਚ 9 ਵਿਕਟਾਂ ’ਤੇ 550 ਦੌੜਾਂ ਦੇ ਸਕੋਰ ’ਤੇ ਐਲਾਨ ਕੀਤੀ। ਲੰਚ ਤੱਕ ਲੀਸੈਸਟਰਸ਼ਾਇਰ ਨੇ 4 ਵਿਕਟਾਂ ’ਤੇ 271 ਦੌੜਾਂ ਬਣਾ ਲਈਆਂ ਸਨ। ਪਹਿਲੀ ਪਾਰੀ ਵਿਚ ਲੀਸੈਸਟਰਸ਼ਾਇਰ ਦੀ ਟੀਮ 251 ਦੌੜਾਂ ’ਤੇ ਸਿਮਟ ਗਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।