ਰਹਾਣੇ ਦਾ ਮੰਤਰ : ਮਜ਼ਬੂਤ ਇਰਾਦਾ ਦਿਖਾਓ ਤੇ ''ਐਂਗਲ'' ਦਾ ਸਹੀ ਅਨੁਮਾਨ ਲਾਓ

02/27/2020 8:29:53 PM

ਕ੍ਰਾਈਸਟਚਰਚ— ਅਜਿੰਕਯਾ ਰਹਾਣੇ ਚਾਹੁੰਦਾ ਹੈ ਕਿ ਉਸ ਦੇ ਬੱਲੇਬਾਜ਼ ਨਿਊਜ਼ੀਲੈਂਡ ਵਿਰੁੱਧ ਦੂਜੇ ਟੈਸਟ ਮੈਚ ਵਿਚ ਤੇਜ਼ ਗੇਂਦਬਾਜ਼ਾਂ ਦਾ ਮਜ਼ਬੂਤ ਇਰਾਦੇ ਨਾਲ ਸਾਹਮਣਾ ਕਰਨ ਅਤੇ ਇਕ ਵਿਸ਼ੇਸ਼ 'ਐਂਗਲ' (ਕੌਣ) ਨਾਲ ਕੀਤੀਆਂ ਗਈਆਂ ਸ਼ਾਰਟ ਪਿੱਚ ਗੇਂਦਾਂ ਨੂੰ ਸਮਝਣ, ਜੋ ਵੇਂਲਿੰਗਟਨ ਵਿਚ ਪਹਿਲੇ ਟੈਸਟ ਮੈਚ ਵਿਚ ਉਸ ਦੇ ਲਈ ਬੁਰਾ ਸੁਪਨਾ ਬਣ ਗਈ ਸੀ। ਰਹਾਣੇ ਨੇ ਪਹਿਲੇ ਟੈਸਟ ਦੀ ਪਹਿਲੀ ਪਾਰੀ ਵਿਚ ਸਭ ਤੋਂ ਵਧ 46 ਦੌੜਾਂ ਬਣਾਈਆਂ ਸਨ। ਉਸ ਨੇ ਉਮੀਦ ਜਤਾਈ ਕਿ ਹੇਗਲੇ ਓਵਲ ਦੀ ਪਿੱਛ 'ਤੇ ਘਾਹ ਹੋਣ ਦੇ ਬਾਵਜੂਦ ਉਸ ਦੀ ਟੀਮ ਵਾਪਸੀ ਕਰੇਗੀ। ਰਹਾਣੇ ਨੇ ਕਿਹਾ ਕਿ ਮੈਂ ਇਹ ਨਹੀਂ ਕਹਿ ਸਕਦਾ ਕਿ ਸਾਨੂੰ ਜ਼ਿਆਦਾ ਹਮਲਾਵਰ ਹੋਣਾ ਚਾਹੀਦਾ ਹੈ ਪਰ ਮਜ਼ਬੂਤ ਇਰਾਦੇ ਅਤੇ ਸਪੱਸ਼ਟ ਮਾਨਸਿਕਤਾ ਨਾਲ ਸਾਨੂੰ ਮਦਦ ਮਿਲੇਗੀ।
ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ਾਂ ਟ੍ਰੇਂਟ ਬੋਲਟ, ਟਿਮ ਸਾਊਦੀ ਅਤੇ ਕਾਈਲ ਜੇਮਿਸਨ ਨੇ ਵੇਂਲਿੰਗਟਨ ਵਿਚ ਕ੍ਰੀਜ਼ ਦੇ ਬਾਹਰੀ ਪਾਸਿਓਂ ਇਕ ਵਿਸ਼ੇਸ਼ 'ਐਂਗਲ' ਦੇ ਰਨਅਪ ਨਾਲ ਸ਼ਾਟ ਪਿੱਚ ਗੇਂਦਾਂ ਕੀਤੀਆਂ ਸਨ ਜਿਸ ਨੂੰ ਭਾਰਤੀ ਬੱਲੇਬਾਜ਼ ਸਮਝ ਨਹੀਂ ਸਕੇ ਸਨ।

 

Gurdeep Singh

Content Editor

Related News