ਵਿਸ਼ਵ ਕੱਪ ''ਚ ਚੌਥੇ ਨੰਬਰ ਲਈ ਮਜ਼ਬੂਤ ਦਾਅਵੇਦਾਰ ਹੈ ਰਹਾਣੇ : ਕੋਹਲੀ

01/31/2018 10:56:31 PM

ਡਰਬਨ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਬੁੱਧਵਾਰ ਨੂੰ ਕਿਹਾ ਕਿ ਮੱਧਕ੍ਰਮ ਦੇ ਪ੍ਰਯੋਗ ਦਾ ਦੌਰ ਕੁਝ ਹੋਰ ਸਮੇਂ ਰਹੇਗਾ, ਹਾਲਾਂਕਿ  ਇੰਗਲੈਂਡ 'ਚ ਅਗਲੇ ਸਾਲ ਹੋਣ ਵਿਸ਼ਵ ਕੱਪ ਦੇ ਲਈ ਅਜਿੰਕਿਆ ਰਹਾਣੇ ਨੂੰ ਚੌਥੇ ਨੰਬਰ ਦਾ ਮਜ਼ਬੂਤ ਦਾਅਵੇਦਾਰ ਬਣਾਉਂਦੇ ਹਾਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਖਿਡਾਰੀਆਂ ਦਾ ਕੋਰ ਗਰੁੱਪ ਤੈਆਰ ਹੈ ਤੇ ਸਿਰਫ ਚੌਥੇ ਨੰਬਰ ਦਾ ਮਸਲਾ ਰਹਿੰਦਾ ਹੈ। ਵੀਰਵਾਰ ਹੋਣ ਵਾਲੇ ਵਨ ਡੇ ਮੈਚ ਤੋਂ ਪਹਿਲਾਂ ਭਾਰਤੀ ਟੀਮ ਨੇ ਅਭਿਆਸ ਸੈਸ਼ਨ 'ਚ ਹਿੱਸਾ ਲਿਆ। ਕੋਹਲੀ ਤੇ ਤੇਜ਼ ਗੇਂਦਬਾਜ਼ਾਂ ਨੇ ਆਰਾਮ ਕੀਤਾ।
ਕੋਹਲੀ ਨੇ ਕਿਹਾ ਕਿ ਅਸੀਂ ਪਿਛਲੇ ਕੁਝ ਮਹੀਨਿਆਂ 'ਚ ਕਈ ਬਦਲਾਵ ਦੀ ਕੋਸ਼ਿਸ਼ ਕੀਤੀ। ਵਿਸ਼ਵ ਕੱਪ ਤੋਂ ਪਹਿਲਾਂ ਬਹੁਤ ਸਾਰੀ ਸੀਰੀਜ਼ ਲਈ ਸਮੇਂ ਨਹੀਂ ਬਚਿਆ ਹੈ ਤੇ ਅਸੀਂ ਸਾਰੇ ਬਦਲਾਵ ਅਜਮਾਉਣਾ ਚਾਹੁੰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਕਿ ਅਜਿੰਕਿਆ ਰਹਾਣੇ ਤੀਜੇ ਸਲਾਮੀ ਬੱਲੇਬਾਜ਼ ਹੋ ਸਕਦੇ ਹਨ ਪਰ ਉਹ ਵਿਸ਼ਵ ਕੱਪ (2015) 'ਚ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰ ਚੁੱਕੇ ਹਨ ਤਾਂ ਉਹ ਚੌਥੇ ਨੰਬਰ ਦੇ ਮਜ਼ਬੂਤ ਦਾਅਵੇਦਾਰ ਹਨ।


Related News