ਵਿਸ਼ਵ ਕੱਪ ਖੇਡਣ ਨੂੰ ਲੈ ਕੇ ਭਾਵੁਕ ਹੋਏ ਰਹਾਨੇ, ਦਿੱਤਾ ਵੱਡਾ ਬਿਆਨ

02/27/2019 1:31:46 PM

ਨਵੀਂ ਦਿੱਲੀ : ਭਾਰਤੀ ਟੀਮ ਵਿਚ ਜਗ੍ਹਾ ਨਹੀਂ ਮਿਲਣ ਨੂੰ ਲੈ ਕੇ ਰਹਾਨੇ ਨੇ ਖਾਸ ਬਿਆਨ ਦਿੱਤਾ ਹੈ। ਰਹਾਨੇ ਨੇ ਕਿਹਾ ਕਿ ਯਕੀਨੀ ਭਾਰਤੀ ਟੀਮ ਵਿਚ ਮੌਕਾ ਮਿਲਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਰਹਾਨੇ ਇਕ ਬਿਹਤਰੀਨ ਬੱਲੇਬਾਜ਼ ਰਹੇ ਹਨ ਪਰ ਹਾਲ ਦੇ ਕੁਝ ਸਮੇਂ ਤੋਂ ਖਰਾਬ ਫਾਰਮ ਦੇ ਚਲਦੇ ਉਸ ਨੂੰ ਭਾਰਤੀ ਟੀਮ ਤੋਂ ਬਾਹਰ ਹੋਣਾ ਪਿਆ ਸੀ।

ਦੱਸਣਯੋਗ ਹੈ ਕਿ ਰਹਾਨੇ ਨੇ ਆਪਣਾ ਆਖਰੀ ਵਨ ਡੇ ਮੈਚ ਫਰਵਰੀ 2018 ਵਿਚ ਖੇਡਿਆ ਸੀ। ਇਸ ਦੇ ਨਾਲ-ਨਾਲ ਵਿਸ਼ਵ ਕੱਪ ਦੀ ਟੀਮ 'ਚ ਉਸ ਦੇ ਸ਼ਾਮਲ ਹੋਣ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਹਨ। ਅਜਿਹੇ 'ਚ ਰਹਾਨੇ ਨੇ ਇਸ ਬਾਰੇ ਗੱਲ ਕੀਤੀ ਹੈ ਅਤੇ ਕਿਹਾ ਹੈ ਕਿ ਬੱਲੇਬਾਜ਼ੀ ਦੇ ਤੌਰ 'ਤੇ ਹਮਲਾਵਰ ਬੱਲੇਬਾਜ਼ ਹਾਂ ਪਰ ਸੁਭਾਅ ਤੋਂ ਘੱਟ ਬੋਲਣ ਵਾਲਾ ਹਾਂ। ਮੈਂ ਜ਼ਿਆਦਾ ਗੱਲ ਕਰਨਾ ਪਸੰਦ ਨਹੀਂ ਕਰਦਾ, ਮੈਂ ਆਪਣੇ ਬੱਲੇ ਨਾਲ ਹਰ ਜਵਾਬ ਦਿੰਦਾ ਹਾਂ ਪਰ ਕੁਝ ਮੌਕਿਆਂ 'ਤੇ ਤੁਹਾਨੂੰ ਅੱਗੇ ਆ ਕੇ ਸੱਚ ਬੋਲਣਾ ਪੈਂਦਾ ਹੈ।

ਰਹਾਨੇ ਨੇ ਅੱਗੇ ਕਿਹਾ ਕਿ ਉਹ ਹਮੇਸ਼ਾ ਆਪਣੀ ਟੀਮ ਲਈ ਖੇਡਦੇ ਰਹੇ ਹਨ ਅਤੇ ਟੀਮ ਮੈਨੇਜਮੈਂਟ ਦੇ ਹਰ ਇਕ ਫੈਸਲੇ ਨੂੰ ਨਾਲ ਲੈ ਕੇ ਚੱਲਿਆ ਹਾਂ। ਰਹਾਨੇ ਨੇ ਕਿਹਾ ਕਿ ਉਸ ਨੂੰ ਭਰੋਸਾ ਹੈ ਕਿ ਚੋਣਕਾਰ ਉਸ 'ਤੇ ਭਰੋਸਾ ਦਿਖਾਉਣਗੇ ਅਤੇ ਵਿਸ਼ਵ ਕੱਪ ਦੀ ਟੀਮ 'ਚ ਮੌਕਾ ਦੇਣਗੇ।


Related News