ਸੱਟ ਦੇ ਲੱਗਣ ਕਾਰਨ ਸੈਮੀਫਾਈਨਲ ਤੋਂ ਹੱਟੇ ਨਡਾਲ, ਫੇਡਰਰ ਫਾਈਨਲ 'ਚ ਪਹੁੰਚੇ

03/17/2019 6:25:40 PM

ਇੰਡੀਅਨ ਵੇਲਸ— ਸਪੇਨ ਦੇ ਰਾਫੇਲ ਨਡਾਲ ਘੁੱਟਣੇ ਦੀ ਸੱਟ ਦੇ ਕਾਰਨ ਇੰਡੀਅਨ ਵੇਲਸ ਟੈਨਿਸ ਟੂਰਨਾਮੈਂਟ 'ਚ ਆਪਣੇ ਚਿਰ ਵਿਰੋਧੀ ਰੋਜ਼ਰ ਫੇਡਰਰ ਦੇ ਖਿਲਾਫ ਹੋਣ ਵਾਲੇ ਸੈਮੀਫਾਇਨਲ ਤੋਂ ਹੱਟ ਗਏ ਜਿਸ ਦੇ ਨਾਲ ਫੇਡਰਰ ਨੇ ਬਿਨਾਂ ਗੇਂਦ ਖੇਡੇ ਫਾਈਨਲ 'ਚ ਸਥਾਨ ਬਣਾ ਲਿਆ। 

ਨਡਾਲ ਨੇ ਘੁੱਟਣੇ ਦੀ ਸੱਟ ਕਾਰਨ ਕੁਆਰਟਰਫਾਈਨਲ ਮੈਚ ਦੇ ਵਿਚਕਾਰ ਇਲਾਜ ਵੀ ਕਰਾਇਆ ਸੀ ਪਰ ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਤੇ ਮੁੱਖ ਡ੍ਰਾ 'ਚ ਬਾਕੀ ਟਾਪ ਦਰਜੇ ਦੇ ਨਡਾਲ ਨੇ ਇਸ ਸੱਟ ਦੇ ਚੱਲਦੇ ਸੈਮੀਫਾਇਨਲ ਤੋਂ ਹੱਟਣ ਦਾ ਫੈਸਲਾ ਕੀਤਾ। ਸਪੈਨਿਸ਼ ਖਿਡਾਰੀ ਦਾ ਕਰੀਅਰ 'ਚ 39ਵੀਂ ਵਾਰ ਫੇਡਰਰ ਦੇ ਖਿਲਾਫ ਮੁਕਾਬਲਾ ਹੁੰਦਾ ਪਰ ਪ੍ਰਸ਼ੰਸਕ ਇਨ੍ਹਾਂ ਦੋਨਾਂ ਦਿੱਗਜ ਖਿਡਾਰੀਆਂ ਦੇ ਵਿਚਕਾਰ ਡ੍ਰੀਮ ਸੈਮੀਫਾਈਨਲ ਦਾ ਅਨੰਦ ਲੈਣ ਤੋਂ ਰਹਿ ਗਏ। 

ਸ਼ਨੀਵਾਰ ਨੂੰ ਸੈਮੀਫਾਈਨਲ ਤੋਂ ਪਹਿਲਾਂ ਸਵੇਰ ਦੇ ਅਭਿਆਸ ਸਤਰ ਤੋਂ ਬਾਅਦ 32 ਸਾਲ ਦੇ ਨਡਾਲ ਟੂਰਨਾਮੈਂਟ ਤੋਂ ਹੱਟ ਗਏ। ਇਸ ਚੋਟ ਦੇ ਚੱਲਦੇ ਨਡਾਲ ਅਗਲੀ ਮਿਆਮੀ ਓਪਨ 'ਚ ਵੀ ਨਹੀਂ ਖੇਡਣਗੇ ਤੇ ਆਪਣੇ ਦੇਸ਼ ਵਾਪਸ ਪਰਤਣਗੇ। ਨਡਾਲ ਦੇ ਹੱਟਣ ਦਾ ਪੰਜ ਵਾਰ ਇੰਡੀਅਨ ਵੇਲਸ ਚੈਂਪੀਅਨ ਫੇਡਰਰ ਨੂੰ ਵੀ ਅਫ਼ਸੋਸ ਹੋਇਆ।PunjabKesari 37 ਸਾਲ ਦੇ ਫੇਡਰਰ ਨੇ ਕਿਹਾ ਕਿ ਉਹ ਫਾਈਨਲ 'ਚ ਪੁੱਜਣ ਨੂੰ ਲੈ ਕੇ ਰੋਮਾਂਚਿਤ ਤਾਂ ਹਨ ਪਰ ਇਸ ਤਰੀਕੇ ਨਾਲ ਨਹੀਂ। ਨਡਾਲ ਤੇ ਫੇਡਰਰ ਦੇ ਕੋਲ ਕੁੱਲ 37 ਗਰੈਂਡ ਸਲੇਮ ਖਿਤਾਬ ਹੈ ਤੇ ਦੋਨਾਂ ਦੇ ਵਿਚਕਾਰ 2017 ਤੋਂ ਬਾਅਦ ਵੀ ਕੋਈ ਮੁਕਾਬਲਾ ਨਹੀਂ ਹੋਇਆ ਹੈ। ਨਡਾਲ ਦਾ ਫੇਡਰਰ ਦੇ ਖਿਲਾਫ 23-15 ਦਾ ਕਰੀਅਰ ਰਿਕਾਰਡ ਹੈ। 

ਫੇਡਰਰ ਦਾ ਫਾਈਨਲ 'ਚ ਆਸਟ੍ਰੀਆ ਦੇ ਡੋਮਿਨਿਕ ਥਿਏਮ ਨਾਲ ਮੁਕਾਬਲਾ ਹੋਵੇਗਾ ਜਿਨ੍ਹਾਂ ਨੇ ਹੋਰ ਸੈਮੀਫਾਈਨਲ 'ਚ ਕਨਾਡਾ ਦੇ ਮਿਲੋਸ ਰਾਓਨਿਕ 7-6 (7-3) 6-7 (3-7) 6-4 ਨਾਲ ਹਾਰ ਦਿੱਤੀ।


Related News