ਅਮਰੀਕੀ ਓਪਨ 'ਚ ਹਿੱਸਾ ਨਹੀਂ ਲੈਣਗੇ ਰਫੇਲ ਨਡਾਲ

Wednesday, Aug 05, 2020 - 08:46 PM (IST)

ਅਮਰੀਕੀ ਓਪਨ 'ਚ ਹਿੱਸਾ ਨਹੀਂ ਲੈਣਗੇ ਰਫੇਲ ਨਡਾਲ

ਮੈਡ੍ਰਿਡ- ਸਾਬਕਾ ਚੈਂਪੀਅਨ ਰਫੇਲ ਨਡਾਲ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਅਮਰੀਕੀ ਓਪਨ ਨਹੀਂ ਖੇਡਣਗੇ। ਜਿਸ ਨਾਲ ਰੋਜਰ ਫੈਡਰਰ ਦੇ ਗ੍ਰੈਂਡ ਸਲੈਮ ਖਿਤਾਬਾਂ ਦੇ ਰਿਕਾਰਡ ਦੀ ਬਰਾਬਰੀ ਦੇ ਲਈ ਉਸ ਨੂੰ ਹੋਰ ਇੰਤਜ਼ਾਰ ਕਰਨਾ ਹੋਵੇਗਾ। ਨਡਾਲ ਨੇ ਸਿਲਸਿਲੇਵਾਰ ਟਵੀਟ 'ਚ ਮੰਗਲਵਾਰ ਨੂੰ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ। 

PunjabKesari
ਉਨ੍ਹਾਂ ਨੇ ਕਿਹਾ ਕਿ ਹਾਲਾਤ ਬਹੁਤ ਗੁੰਝਲਦਾਰ ਹਨ ਤੇ ਕੋਵਿਡ-19 ਦੇ ਮਾਮਲੇ ਵੱਧਦੇ ਜਾ ਰਹੇ ਹਨ। ਅਜਿਹਾ ਲੱਗਾ ਹੈ ਕਿ ਅਸੀਂ ਇਸ 'ਤੇ ਕਾਬੂ ਨਹੀਂ ਪਾ ਸਕੇ ਹਾਂ। ਉਨ੍ਹਾਂ ਨੇ ਕਿਹਾ ਕਿ ਅਮਰੀਕੀ ਓਪਨ ਨਹੀਂ ਖੇਡਣ ਦਾ ਫੈਸਲਾ ਲੈਣਾ ਚਾਹੁੰਦੇ ਸਨ ਪਰ ਇਨ੍ਹਾਂ ਹਾਲਾਤਾਂ 'ਚ ਯਾਤਰਾ ਨਹੀਂ ਕਰ ਸਕਦੇ। ਇਸ ਦੌਰਾਨ ਮਹਿਲਾ ਵਰਗ 'ਚ ਨੰਬਰ ਇਕ ਖਿਡਾਰੀ ਐਸ਼ਲੇ ਬਾਰਟੀ ਪਹਿਲਾਂ ਹੀ ਨਾਂ ਵਾਪਸ ਲੈ ਚੁੱਕੀ ਹੈ। ਫੈਡਰਰ ਵੀ ਗੋਢੇ ਦੇ ਆਪ੍ਰੇਸ਼ਨ ਦੇ ਕਾਰਨ ਨਹੀਂ ਖੇਡਣਗੇ।


author

Gurdeep Singh

Content Editor

Related News