ਪੰਜ ਸੈੱਟ ''ਚ ਜਿੱਤੇ ਰਾਫੇਲ ਨਡਾਲ, ਹੁਣ ਸਾਹਮਣਾ ਜੋਕੋਵਿਚ ਨਾਲ ਹੋਵੇਗਾ

05/30/2022 2:20:37 PM

ਪੈਰਿਸ- ਰੋਲਾਂ ਗੈਰੋ 'ਤੇ 'ਰਾ ਫਾ ਰਾ ਫਾ' ਦੇ ਸ਼ੋਰ ਦੇ ਦਰਮਿਆਨ ਆਪਣੇ ਕਰੀਅਰ ਦਾ 112ਵਾਂ ਮੈਚ ਖੇਡ ਰਹੇ ਰਾਫੇਲ ਨਡਾਲ ਨੇ ਪੰਜ ਸੈੱਟਾਂ 'ਚ ਜਿੱਤ ਦਰਜ ਕਰਕੇ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਲਾਲ ਬਜਰੀ ਦਾ ਬਾਦਸ਼ਾਹ ਕਿਉਂ ਕਿਹਾ ਜਾਂਦਾ ਹੈ। ਨਡਾਲ ਨੇ ਸਾਢੇ ਚਾਰ ਘੰਟੇ ਤਕ ਚਲੇ ਚੌਥੇ ਦੌਰ ਦੇ ਮੁਕਾਬਲੇ 'ਚ ਫੇਲਿਕਸ ਓਗਰ ਐਲਿਯਾਸਸਿਮੇ ਨੂੰ 3-6, 6-3, 6-2, 3-6, 6-3 ਨਾਲ ਹਰਾਇਆ।

ਜਿੱਤ ਦੇ ਬਾਅਦ ਉਨ੍ਹਾਂ ਕਿਹਾ, 'ਇਮਾਨਦਾਰੀ ਨਾਲ ਕਹਾਂ ਤਾਂ ਜਦੋਂ ਵੀ ਇੱਥੇ ਖੇਡਦਾ ਹਾਂ ਤਾਂ ਪਤਾ ਨਹੀਂ ਲਗਦਾ ਕਿ ਕੀ ਇਹ ਰੋਲਾਂ ਗੈਰੋ 'ਤੇ ਇਹ ਮੇਰਾ ਆਖ਼ਰੀ ਮੈਚ ਹੋਵੇਗਾ। ਹੁਣ ਹਾਲਾਤ ਅਜਿਹੇ ਹੀ ਹੋ ਗਏ ਹਨ। ਇਸ ਲਈ ਮੈਂ ਹਰ ਮੈਚ ਦਾ ਆਨੰਦ ਮਾਣਨਾ ਚਾਹੁੰਦਾ ਹਾਂ।' ਹੁਣ ਕੁਆਰਟਰ ਫਾਈਨਲ 'ਚ ਉਨ੍ਹਾਂ ਦਾ ਸਾਹਮਣਾ ਨੋਵਾਕ ਜੋਕੋਵਿਚ ਨਾਲ ਹੋਵੇਗਾ। ਜੋਕੋਵਿਚ ਦਾ ਨਡਾਲ ਦੇ ਖਿਲਾਫ਼ ਕਰੀਅਰ ਰਿਕਾਰਡ 30.28 ਦਾ ਹੈ ਪਰ ਫ੍ਰੈਂਚ ਓਪਨ 'ਚ ਨਡਾਲ ਨੇ ਉਨ੍ਹਾਂ ਦੇ ਖ਼ਿਲਾਫ਼ 7 ਮੈਚ ਜਿੱਤੇ ਹਨ ਤੇ ਦੋ ਹਾਰੇ ਹਨ। ਜੋਕੋਵਿਚ ਨੇ 15ਵਾਂ ਦਰਜਾ ਪ੍ਰਾਪਤ ਸ਼ਵਾਤਜਰਮੈਨ ਨੂੰ 6-1, 6-3, 6-3 ਨਾਲ ਹਰਾਇਆ।


Tarsem Singh

Content Editor

Related News