ਨਡਾਲ ਨੇ ਜਿੱਤਿਆ US Open ਦਾ ਖਿਤਾਬ
Monday, Sep 09, 2019 - 09:53 AM (IST)

ਨਿਊਯਾਰਕ— ਦੂਜਾ ਦਰਜਾ ਪ੍ਰਾਪਤ ਸਪੇਨ ਦੇ ਰਾਫੇਲ ਨਡਾਲ ਨੇ ਪੰਜਵਾਂ ਦਰਜਾ ਪ੍ਰਾਪਤ ਰੂਸ ਦੇ ਡਾਨਿਲ ਮੇਦਵੇਦੇਵ ਨੂੰ ਹਰਾ ਕੇ ਯੂ.ਐੱਸ. ਓਪਨ ਦਾ ਖਿਤਾਬ ਆਪਣੇ ਨਾਂ ਕਰ ਲਿਆ। ਨਡਾਲ ਨੇ ਯੂ.ਐੱਸ. ਓਪਨ ਦੇ ਫਾਈਨਲ ਮੁਕਾਬਲੇ ’ਚ ਚਾਰ ਘੰਟੇ 51 ਮਿੰਟ ਦੇ ਸਖਤ ਸੰਘਰਸ਼ ਦੇ ਬਾਅਦ ਐਤਵਾਰ ਦੀ ਰਾਤ ਮੇਦਵੇਦੇਵ ਨੂੰ ਹਰਾਇਆ। ਪੰਜ ਸੈੱਟਾਂ ਦੇ ਮੈਰਾਥਨ ਮੁਕਾਬਲੇ ’ਚ ਨਡਾਲ ਨੇ ਮੇਦਵੇਦੇਵ ਨੂੰ 7-5, 6-3, 5-7, 4-6 ਅਤੇ 6-4 ਨਾਲ ਹਰਾਇਆ। ਨਡਾਲ ਦਾ ਇਹ ਚੌਥਾ ਯੂ. ਐੱਸ. ਓਪਨ ਖਿਤਾਬ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੇ 19 ਗ੍ਰੈਂਡ ਸਲੈਮ ਹੋ ਗਏ ਹਨ। ਨਡਾਲ ਹੁਣ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਦੇ 20 ਗ੍ਰੈਂਡ ਸਲੈਮ ਦੀ ਬਰਾਬਰੀ ਕਰਨ ਤੋਂ ਸਿਰਫ ਇਕ ਕਦਮ ਦੂਰ ਹੈ।