ਜੋਕੋਵਿਚ ਅਤੇ ਫੈਡਰਰ ਨਹੀਂ ਖੇਡਣਗੇ ATP ਮਾਂਟ੍ਰੀਅਲ, ਨਡਾਲ ਕਰਨਗੇ ਅਗਵਾਈ

Sunday, Aug 04, 2019 - 10:41 AM (IST)

ਜੋਕੋਵਿਚ ਅਤੇ ਫੈਡਰਰ ਨਹੀਂ ਖੇਡਣਗੇ ATP ਮਾਂਟ੍ਰੀਅਲ, ਨਡਾਲ ਕਰਨਗੇ ਅਗਵਾਈ

ਸਪੋਰਟਸ ਡੈਸਕ— ਸਾਬਕਾ ਚੈਂਪੀਅਨ ਰਾਫੇਲ ਨਡਾਲ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਏ.ਟੀ.ਪੀ. ਮਾਂਟ੍ਰੀਅਲ ਮਾਸਟਰਸ 'ਚ ਚੋਟੀ ਦਾ ਦਰਜਾ ਖਿਡਾਰੀ ਹੋਣਗੇ ਕਿਉਂਕਿ ਨੋਵਾਕ ਜੋਕੋਵਿਚ ਅਤੇ ਰੋਜਰ ਫੈਡਰਰ ਨੇ ਅਮਰੀਕੀ ਓਪਨ ਦੀਆਂ ਤਿਆਰੀਆਂ ਲਈ ਇਸ ਅਹਿਮ ਟੂਰਨਾਮੈਂਟ 'ਚ ਨਹੀਂ ਖੇਡਣ ਦਾ ਫੈਸਲਾ ਕੀਤਾ ਹੈ। ਇਸ ਨਾਲ 33 ਸਾਲ ਦੇ ਨਡਾਲ ਆਪਣਾ ਖਿਤਾਬ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਨਗੇ। 
PunjabKesari
ਪਿਛਲੇ ਸਾਲ ਟੋਰੰਟੋ 'ਚ ਉਨ੍ਹਾਂ ਨੇ ਫਾਈਨਲ 'ਚ ਉਭਰਦੇ ਹੋਏ ਸਟਾਰ ਸਟੇਫਾਨੋਸ ਸਿਟਸਿਪਾਸ ਨੂੰ ਹਰਾਇਆ ਸੀ। ਆਸਟ੍ਰੀਆ ਦੇ ਦੂਜਾ ਦਰਜਾ ਪ੍ਰਾਪਤ ਡੋਮਿਨਿਕ ਥਿਏਮ ਨੂੰ ਦੂਜਾ ਜਦਕਿ ਜਰਮਨੀ ਦੇ ਐਲੇਕਜ਼ੈਂਡਰ ਜਵੇਰੇਵ ਨੂੰ ਤੀਜਾ ਦਰਜਾ ਮਿਲਿਆ। ਫੈਡਰਰ ਅਤੇ ਜੋਕੋਵਿਚ ਦੇ 12 ਅਗਸਤ ਤੋਂ ਸ਼ੁਰੂ ਹੋਣ ਵਾਲੇ ਸਿਨਸਿਨਾਟੀ ਮਾਸਟਰਸ 'ਚ ਹਿੱਸਾ ਲੈਣ ਦੀ ਉਮੀਦ ਹੈ। ਇਸ ਨਾਲ ਉਨ੍ਹਾਂ ਨੰ 26 ਅਗਸਤ ਤੋਂ ਫਲੇਸ਼ਿੰਗ ਮਿਡੋਜ 'ਚ ਸ਼ੁਰੂ ਹੋਣ ਵਾਲੀ ਅਮਰੀਕੀ ਓਪਨ ਦੀ ਤਿਆਰੀ ਦਾ ਮੌਕਾ ਮਿਲ ਜਾਵੇਗਾ।


author

Tarsem Singh

Content Editor

Related News