ਨਡਾਲ ਨੂੰ ਵਾਕਓਵਰ, 15 ਸਾਲਾ ਕੋਕੋ ਗੌਫ ਭਿੜੇਗੀ ਓਸਾਕਾ ਨਾਲ
Friday, Aug 30, 2019 - 02:42 PM (IST)

ਨਿਊਯਾਰਕ— 15 ਸਾਲ ਦੀ ਅਮਰੀਕੀ ਖਿਡਾਰੀ ਕੋਕੋ ਗੌਫ ਅਮਰੀਕੀ ਓਪਨ ਦੇ ਤੀਜੇ ਦੌਰ ਦੇ ਮੁਕਾਬਲੇ ’ਚ ਸਾਬਕਾ ਚੈਂਪੀਅਨ ਅਤੇ ਦੁਨੀਆ ਦੀ ਨੰਬਰ ਇਕ ਖਿਡਾਰੀ ਨਾਓਮੀ ਓਸਾਕਾ ਨਾਲ ਭਿੜੇਗੀ ਉਹ ਤਿੰਨ ਸੈਟ ਤਕ ਚਲੇ ਮੁਕਾਬਲੇ ’ਚ 116ਵੀਂ ਰੈਂਕਿੰਗ ਦੀ ਟੇਲਰ ਟਾਊਨਸੇਂਡ ਤੋਂ ਹਾਰ ਕੇ ਉਲਟਫੇਰ ਦਾ ਸ਼ਿਕਾਰ ਬਣੀ। ਕੋਕੋ ਗੌਫ ਨੇ ਹੰਗਰੀ ਦੀ ਕੁਆਲੀਫਾਇਰ ਟੀਮੀਆ ਬਾਬੋਸ ਨੂੰ 6-2, 4-6, 6-4 ਨਾਲ ਹਰਾਇਆ ਜਿਸ ਨਾਲ ਉਹ ਅੰਨਾ ਕੋਰਨੀਕੋਵਾ ਦੇ ਬਾਅਦ ਅਮਰੀਕੀ ਓਪਨ ਦੇ ਅੰਤਿਮ 32 ’ਚ ਪਹੁੰਚਣ ਵਾਲੀ ਯੁਵਾ ਖਿਡਾਰਨ ਬਣ ਗਈ। ਮੌਜੂਦਾ ਵਿੰਬਲਡਨ ਚੈਂਪੀਅਨ ਸਿਮੋਨਾ ਹਾਲੇਪ ਲਗਾਤਾਰ ਤੀਜੇ ਸਾਲ ਅਮਰੀਕੀ ਓਪਨ ਦੇ ਸ਼ੁਰੂਆਤੀ ਦੌਰ ’ਚੋਂ ਬਾਹਰ ਹੋ ਗਈ।
ਪੁਰਸ਼ ਵਰਗ ’ਚ ਰਾਫੇਲ ਨਡਾਲ ਵਾਕਓਵਰ ਮਿਲਣ ਨਾਲ ਅਮਰੀਕੀ ਓਪਨ ਗ੍ਰੈਂਡਸਲੈਮ ਟੂਰਨਾਮੈਂਟ ਦੇ ਤੀਜੇ ਦੌਰ ’ਚ ਪਹੁੰਚੇ। ਤਿੰਨ ਵਾਰ ਦੇ ਅਮਰੀਕੀ ਓਪਨ ਚੈਂਪੀਅਨ ਨਡਾਲ ਨੇ ਆਸਟਰੇਲੀਆ ਦੇ ਥਾਨਾਸੀ ਕੋਕੀਨਾਕਿਸ ਦੇ ਸੱਟ ਦੇ ਕਾਰਨ ਹਟਣ ਨਾਲ ਅਗਲੇ ਦੌਰ ’ਚ ਪ੍ਰਵੇਸ਼ ਕੀਤਾ। ਹੁਣ 18 ਵਾਰ ਦੇ ਗ੍ਰੈਂਡਸਲੈਮ ਜੇਤੂ ਨਡਾਲ ਦਾ ਅੰਤਿਮ 16 ’ਚ ਜਗ੍ਹਾ ਬਣਾਉਣ ਲਈ ਦੱਖਣੀ ਕੋਰੀਆਈ ਕੁਆਲੀਫਾਇਰ ਚੰੁੰਗ ਹਿਯੋਨ ਨਾਲ ਹੋਵੇਗਾ।