ਨਡਾਲ ਮੈਕਸਿਕੋ ਓਪਨ ਦੇ ਸੈਮੀਫਾਈਨਲ ’ਚ

Friday, Feb 28, 2020 - 04:51 PM (IST)

ਨਡਾਲ ਮੈਕਸਿਕੋ ਓਪਨ ਦੇ ਸੈਮੀਫਾਈਨਲ ’ਚ

ਸਪੋਰਟਸ ਡੈਸਕ— ਵਿਸ਼ਵ ਦੇ ਨੰਬਰ ਦੋ ਖਿਡਾਰੀ ਰਾਫੇਲ ਨਡਾਲ ਨੇ ਦੱਖਣੀ ਕੋਰੀਆ ਦੇ ਕਿਓਨ ਸੂਨ ਨੂੰ 6-2, 6-1 ਨਾਲ ਹਰਾ ਕੇ ਏ. ਟੀ. ਪੀ.  ਮੈਕਸਿਕੋ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ। ਚੋਟੀ ਦਾ ਦਰਜਾ ਪ੍ਰਾਪਤ ਨਡਾਲ ਨੇ ਹਫਤੇ ਦੇ ਆਪਣੇ ਸਰਵਸ੍ਰੇਸ਼ਠ ਪ੍ਰਦਰਸ਼ਨ ਨਾਲ ਇੱਥੇ ਆਪਣੇ ਤੀਜੇ ਖਿਤਾਬ ਵੱਲ ਕਦਮ ਵਧਾਏ। ਉਨ੍ਹਾਂ ਨੇ 25 ਵਿਨਰ ਲਾਏ। ਨਡਾਲ ਸੈਮੀਫਾਈਨਲ ’ਚ ਗਿ੍ਰਗੋਰ ਦਿਮਿਤ੍ਰੋਵ ਨਾਲ ਭਿੜਨਗੇ ਜਿਨ੍ਹਾਂ ਨੇ ਸਟੈਨ ਵਾਵਰਿੰਕਾ ਨੂੰ 6-4, 6-4 ਨਾਲ ਹਰਾਇਆ। ਦੂਜਾ ਸੈਮੀਫਾਈਨਲ ਅਮਰੀਕੀ ਖਿਡਾਰੀਆਂ ਟੇਲਰ ਫਿ੍ਰਟਜ਼ ਅਤੇ ਜਾਨ ਇਸਨਰ ਵਿਚਾਲੇ ਖੇਡਿਆ ਜਾਵੇਗਾ।


author

Tarsem Singh

Content Editor

Related News