ਮਾਂਟ੍ਰੀਅਲ ਮਾਸਟਰਸ ਕੱਪ ਦੇ ਫਾਈਨਲ ''ਚ ਪਹੁੰਚੇ ਨਡਾਲ
Sunday, Aug 11, 2019 - 11:41 AM (IST)

ਸਪੋਰਟਸ ਡੈਸਕ— ਸਪੇਨ ਦੇ ਦਿੱਗਜ ਖਿਡਾਰੀ ਰਾਫੇਲ ਨਡਾਲ ਸ਼ਨੀਵਾਰ ਨੂੰ ਬਿਨਾ ਕਿਸੇ ਗੇਂਦ ਨੂੰ ਨਿਸ਼ਾਨਾ ਬਣਾਏ ਹੀ ਮਾਂਟ੍ਰੀਅਲ ਰੋਜ਼ਰਸ ਕੱਪ ਦੇ ਫਾਈਨਲ 'ਚ ਪਹੁੰਚ ਗਏ ਹਨ। ਸੈਮੀਫਾਈਨਲ 'ਚ ਗੇਲ ਮੋਨਫਿਲਸ ਗਿੱਟੇ ਦੀ ਸੱਟ ਕਾਰਨ ਕੋਰਟ 'ਤੇ ਨਹੀਂ ਉਤਰ ਸਕੇ, ਇਸ ਦੀ ਵਜ੍ਹਾ ਨਾਲ ਨਡਾਲ ਨੂੰ ਵਾਕਓਵਰ ਮਿਲ ਗਿਆ।
ਮਾਂਟ੍ਰੀਅਲ ਕੱਪ 'ਚ ਨਡਾਲ ਦਾ ਖਿਤਾਬੀ ਮੁਕਾਬਲਾ ਰੂਸ ਦੇ ਖਿਡਾਰੀ ਡੇਨੀਅਲ ਮੇਦਵੇਦੇਵ ਨਾਲ ਐਤਵਾਰ ਨੂੰ ਹੋਵੇਗਾ। ਸੈਮੀਫਾਈਨਲ 'ਚ ਡੈਨੀਅਲ ਮੇਦਵੇਦੇਵ ਨੇ ਆਪਣੇ ਹਮਵਤਨ ਖਿਡਾਰੀ ਕਰੇਨ ਖਚਾਨੋਵ ਨੂੰ ਹਰਾ ਕੇ ਮਾਂਟ੍ਰੀਅਲ ਰੋਜਰਸ ਕੱਪ ਦੇ ਫਾਈਨਲ 'ਚ ਜਗ੍ਹਾ ਬਣਾਈ। ਨਡਾਲ ਸ਼ੁੱਕਰਵਾਰ ਦੀ ਰਾਤ 2-6, 6-1, 6-2 ਨਾਲ ਇਟਲੀ ਦੇ ਨੰਬਰ 7 ਫਾਬੀਓ ਫੋਗਨਿਨੀ ਨੂੰ ਹਰਾ ਕੇ ਰੋਜਰਸ ਕੱਪ ਦੇ ਸੈਮੀਫਾਈਨਲ 'ਚ ਪਹੁੰਚੇ ਸਨ। ਜਿੱਤਣ ਦੇ ਬਾਅਦ ਨਡਾਲ ਨੇ ਕਿਹਾ, ''ਇਹ ਇਕ ਅਪ-ਡਾਊਨ ਮੈਚ ਸੀ ਜੋ ਮੇਰੇ ਲਈ ਇਕ ਹਾਂ-ਪੱਖੀ ਸੀ। ਮੈਂ ਬਿਹਤਰ ਮੈਚ ਖੇਡ ਰਿਹਾ ਹਾਂ।''