ਨਡਾਲ, ਕਰਬਰ ਤੇ ਸ਼ਾਰਾਪੋਵਾ ਆਸਟਰੇਲੀਆ ਓਪਨ ਦੇ ਦੂਜੇ ਦੌਰ ''ਚ
Monday, Jan 14, 2019 - 02:39 PM (IST)

ਮੈਲਬੋਰਨ : ਰਾਫੇਲ ਨਡਾਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਸਟਰੇਲੀਆ ਓਪਨ ਦੇ ਦੂਜੇ ਦੌਰ 'ਚ ਪ੍ਰਵੇਸ਼ ਕਰ ਲਿਆ ਜਦਕਿ ਸਾਬਕਾ ਚੈਂਪੀਅਨ ਐਂਜਲਿਕ ਕਰਬਰ ਅਤੇ ਮਾਰੀਆ ਸ਼ਾਰਾਪੋਵਾ ਨੇ ਵੀ ਪਹਿਲੇ ਦੌਰ 'ਚ ਜਿੱਤ ਦਰਜ ਕੀਤੀ। 17 ਵਾਰ ਦੇ ਗ੍ਰੈਂਡਸਲੈਮ ਚੈਂਪੀਅਨ ਨਡਾਲ ਪੈਰ ਦੀ ਸੱਟ ਕਾਰਨ ਪਿੱਛਲੇ ਸਾਲ ਨਹੀਂ ਖੇਡ ਸਕੇ। ਉਸ ਨੇ ਆਸਟਰੇਲੀਆ ਦੇ ਵਾਈਲਡ ਕਾਰਡਧਾਰੀ ਜੇਮਸ ਡਕਵਰਥ ਨੂੰ 6-4, 6-3, 7-5 ਨਾਲ ਹਰਾਇਆ। 5ਵਾਂ ਦਰਜਾ ਪ੍ਰਾਪਤ ਕੇਵਿਨ ਐਂਡਰਸਨ ਵੀ ਏਡ੍ਰਿਅਨ ਮਾਨਾਰਿਨੋ ਨੂੰ 6-3, 5-7, 6-2, 6-1 ਨਾਲ ਹਰਾ ਕੇ ਦੂਜੇ ਦੌਰ 'ਚ ਪਹੁੰਚ ਗਏ।
ਮਹਿਲਾ ਵਰਗ 'ਚ ਦੂਜਾ ਦਰਜਾ ਪ੍ਰਾਪਤ ਐਂਜਲਿਕ ਕਰਬਰ ਨੇ ਸਲੋਵੇਨਿਆ ਦੀ ਪੋਲੋਨਾ ਹਰਕੋਗ ਨੂੰ 6-2, 6-2 ਨਾਲ ਹਰਾਇਆ। 2008 ਦੀ ਚੈਂਪੀਅਨ ਸ਼ਾਰਾਪੋਵਾ ਨੇ ਬ੍ਰਿਟੇਨ ਦੀ ਹੈਰਿਅਟ ਡਾਰਟ ਨੂੰ 6-0, 6-0 ਨਾਲ ਹਰਾਇਆ। 5ਵਾਂ ਦਰਜਾ ਪ੍ਰਾਪਤ ਸਲੋਏਨੇ ਸਟੀਫੰਸ ਨੇ ਅਮਰੀਕਾ ਦੀ ਹੀ ਟੇਲਰ ਟਾਊਸੇਂਡ ਨੂੰ 2 ਸੈੱਟਾਂ ਨਾਲ ਹਰਾਇਆ। ਜਰਮਨੀ ਦੀ 14ਵਾਂ ਦਰਜਾ ਪ੍ਰਾਪਤ ਜੂਲੀਆ ਜਾਰਜੇਸ ਅਤੇ ਸਾਬਕਾ ਫ੍ਰੈਂਚ ਓਪਨ ਚੈਂਪੀਅਨ ਯੇਲੇਨਾ ਓਸਟਾਪੇਂਕੋ ਵੀ ਹਾਰ ਕੇ ਬਾਹਰ ਹੋ ਗਈ। ਬ੍ਰਿਟੇਨ ਦੀ ਕੈਟੀ ਬੂਲਟਰ ਨੇ ਰੂਸ ਦੀ ਏਕਾਤੇਰਿਨਾ ਮਾਕਾਰੋਵਾ ਨੂੰ 6-0, 4-6, 7-6 ਨਾਲ ਹਰਾਇਆ।